ਬੇਰ ਖਾਣ ਪਿੱਛੋਂ 9 ਬੱਚਿਆਂ ਦੀ ਸਿਹਤ ਵਿਗੜੀ, ਹਸਪਤਾਲ ਦਾਖ਼ਲ
ਏਬੀਪੀ ਸਾਂਝਾ | 13 Nov 2018 09:06 PM (IST)
ਬਟਾਲਾ: ਬਟਾਲਾ ਨੇੜੇ ਪਿੰਡ ਮਸਨੀਆ ਦੇ ਕਰੀਬ 9 ਬੱਚਿਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਦਰਅਸਲ ਅੱਜ ਸ਼ਾਮ ਖੇਡ ਦੇ ਮੈਦਾਨ ਵਿੱਚ ਖੇਡਦੇ ਸਮੇਂ ਬੱਚਿਆਂ ਨੇ ਬੇਰ ਵਰਗੀ ਕੋਈ ਸ਼ੈਅ ਖਾ ਲਈ। ਇਸਨੂੰ ਖਾਣ ਦੇ ਕੁਝ ਸਮੇਂ ਬਾਅਦ ਹੀ ਅਚਾਨਕ ਸਾਰੇ ਬੱਚਿਆਂ ਦੀ ਸਿਹਤ ਵਿਗੜਨ ਲੱਗੀ। ਬਿਮਾਰ ਬੱਚਿਆਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਇੱਕ ਬੱਚੇ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਡਾਕਟਰ ਬੱਚਿਆਂ ਦਾ ਇਲਾਜ ਕਰ ਰਹੇ ਹਨ। ਮਾਮਲੇ ਦੀ ਜਾਂਚ ਬਾਅਦ ਪਤਾ ਲੱਗੇਗਾ ਕਿ ਆਖ਼ਰ ਬੱਚੇ ਬਿਮਾਰ ਕਿਉਂ ਹੋਏ ਹਨ।