ਖੰਨਾ: ਪੁਲਿਸ ਨੇ 9 ਕਿੱਲੋ 530 ਗ੍ਰਾਮ ਅਫੀਮ ਸਮੇਤ ਤਸਕਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਯੂਪੀ ਦੇ ਬਰੇਲੀ ਸ਼ਹਿਰ ਤੋਂ ਅਫੀਮ ਲਿਆ ਕੇ ਪੰਜਾਬ ਦੇ ਤਰਨ ਤਾਰਨ ਵਿੱਚ ਸਪਲਾਈ ਕਰਦਾ ਸੀ। ਤਸਕਰ ਪਹਿਲਾਂ ਵੀ ਅਫੀਮ ਸਪਲਾਈ ਕਰ ਚੁੱਕਾ ਹੈ। ਉਸ ਦੇ ਹੋਰ ਸਾਥੀ ਵੀ ਇਸ ਧੰਦੇ ਵਿੱਚ ਸਰਗਰਮ ਹਨ।

ਐਸਐਸਪੀ ਧੁਰਵ ਦਇਆ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਹਾਈਵੇ 'ਤੇ ਨਾਕੇ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ। ਇਸ ਮੌਕੇ ਤਲਾਸ਼ੀ ਵਿੱਚ ਇੱਕ ਸਨੀ ਕਾਰ ਦੇ ਬੋਨੇਟ ਵਿੱਚ ਲੁਕੋ ਕੇ ਰੱਖੀ 9 ਕਿੱਲੋ 530 ਗ੍ਰਾਮ ਅਫੀਮ ਬਰਾਮਦ ਹੋਈ। ਤਸਕਰ ਇਹ ਅਫੀਮ ਬਰੇਲੀ ਤੋਂ ਲਿਆ ਕੇ ਪੰਜਾਬ ਦੇ ਤਰਨ ਤਾਰਨ ਇਲਾਕੇ ਵਿੱਚ ਸਪਲਾਈ ਕਰਦਾ ਸੀ।

ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਨਾਲ ਤਰਨ ਤਾਰਨ ਤੇ ਯੂਪੀ ਦੇ ਹੋਰ ਤਸਕਰ ਵੀ ਸ਼ਾਮਲ ਸਨ ਜੋ ਅੱਗੇ ਅਫੀਮ ਦੀ ਸਪਲਾਈ ਕਰਦੇ ਹਨ। ਉਨ੍ਹਾਂ ਉਪਰ ਵੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਹ ਹਾਲੇ ਫਰਾਰ ਹਨ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਪਹਿਲਾਂ ਵੀ ਪੰਜਾਬ ਵਿੱਚ 5 ਕਿਲੋ ਦੇ ਕਰੀਬ ਅਫੀਮ ਦੀ ਸਪਲਾਈ ਕਰ ਚੁੱਕਾ ਹੈ ਪਰ ਇਹ ਉਸ ਸਮੇਂ ਪੁਲਿਸ ਦੇ ਕਾਬੂ ਨਹੀਂ ਆਇਆ।