ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਖ਼ਤ ਕਦਮ ਚੁੱਕੇ ਜਾਣੇ ਜ਼ਰੂਰੀ ਹਨ ਕਿਉਂਕਿ ਕੋਵਿਡ-19 ਦੇ ਫੈਲਣ ਤੋਂ ਬਾਅਦ ਰਾਜ ਵਿੱਚ ਤਕਰੀਬਨ 94,000 ਪ੍ਰਵਾਸੀ ਭਾਰਤੀ (NRI's)ਪਹੁੰਚੇ ਹਨ।



ਰਾਜ ਸਰਕਾਰ ਨੇ ਮਹਾਂਮਾਰੀ ਦੇ ਹੋਰ ਫੈਲਣ ਦੀ ਰੋਕਥਾਮ ਲਈ ਰਾਜ ਵਿੱਚ ਕਰਫਿਊ ਲਗਾਉਣ ਤੋਂ ਇਲਾਵਾ 30,000 ਪ੍ਰਵਾਸੀ ਭਾਰਤੀਆਂ ਸਮੇਤ 48,000 ਵਿਅਕਤੀਆਂ ਨੂੰ ਕੁਆਰੰਟੀਨ ਲਈ ਘਰਾਂ ਵਿੱਚ ਰੱਖਿਆ ਗਿਆ ਹੈ।




ਮੁੱਖ ਮੰਤਰੀ ਨੇ ਕਿਹਾ, “ਕੋਵੀਡ ਪ੍ਰਭਾਵਿਤ ਦੇਸ਼ਾਂ ਤੋਂ ਵਾਪਸ ਆਏ ਸਾਰੇ ਲੋਕਾਂ ਦਾ ਪਤਾ ਲਾਉਣਾ ਅਤੇ ਉਨ੍ਹਾਂ ਦੀ ਪਰਖ ਕਰਨੀ ਲਾਜ਼ਮੀ ਹੈ,” ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਰਾਜ ਵਿੱਚ ਦਾਖਲ ਹੋਏ 94,000 ਪ੍ਰਵਾਸੀ ਭਾਰਤੀਆਂ ਤੇ ਵਿਦੇਸ਼ ਤੋਂ ਪਰਤਣ ਵਾਲੇ ਵਿਅਕਤੀਆਂ ਵਿੱਚੋਂ ਬਹੁਤੇ ਟਰੈਕ ਕੀਤੇ ਜਾ ਚੁੱਕੇ ਹਨ।



ਰਾਜ ਦੇ ਸਿਹਤ ਵਿਭਾਗ ਅਨੁਸਾਰ, 79 ਸ਼ੱਕੀ ਮਾਮਲਿਆਂ ਤੋਂ ਇਲਾਵਾ 1150 ਦੇ ਕਰੀਬ ਵਿਅਕਤੀਆਂ ਨੂੰ ਅਲੱਗ ਥਲੱਗ ਕੀਤਾ ਗਿਆ ਹੈ। ਇੱਕ ਵਿਅਕਤੀ ਇਸ ਮਾਰੂ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ। ਇਸ ਸਮੇਂ ਪੁਸ਼ਟੀ ਕੀਤੀ ਗਈ ਹੈ ਕਿ ਪੰਜ ਜ਼ਿਲ੍ਹਿਆਂ ਵਿਚੋਂ 30 ਕੇਸ ਸਾਹਮਣੇ ਆਏ ਹਨ, ਇਸ ਵਿੱਚ ਐਸਬੀਐਸ ਨਗਰ ਦੇ 18, ਮੁਹਾਲੀ ਤੋਂ ਪੰਜ, ਜਲੰਧਰ ਦੇ ਤਿੰਨ, ਅੰਮ੍ਰਿਤਸਰ ਦੇ ਦੋ, ਹੁਸ਼ਿਆਰਪੁਰ ਦੇ ਦੋ ਕੇਸ ਸ਼ਾਮਲ ਹਨ। ਬਾਕੀ 17 ਜ਼ਿਲ੍ਹਿਆਂ ਵਿਚੋਂ ਕਿਸੇ ਦੇ ਪੁਸ਼ਟੀ ਕੀਤੇ ਜਾਣ ਦੀ ਖ਼ਬਰ ਨਹੀਂ ਮਿਲੀ ਹੈ।