ਪਿੰਡ ਦੇ ਕਿਸਾਨ ਆਗੂ ਤੇ ਮਹਿਲਾ ਪ੍ਰਧਾਨ ਨੇ ਇਸ ਦੇ ਲਈ ਪਿੰਡ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ। ਇਸ ਪਿੰਡ ‘ਚ ਸਿਰਫ 750 ਲੋਕ ਹੀ ਰਹਿੰਦੇ ਹਨ। ਇਸ ਪਿੰਡ ‘ਚ ਸਿਰਫ 10 ਫੀਸਦ ਲੋਕ ਹੀ ਪੜ੍ਹੇ-ਲਿਖੇ ਹਨ। ਪੂਰੇ ਪਿੰਡ ਦੀ ਸਹਿਮਤੀ ਤੋਂ ਬਾਅਦ ਸਾਰਿਆਂ ਨੇ ਆਪਣੇ ਆਪ ਨੂੰ ਪਿੰਡ ‘ਚ ਲੌਕ ਕਰਨ ਦਾ ਫੈਸਲਾ ਕੀਤਾ ਹੈ। ਕਿਸੇ ਨੂੰ ਵੀ ਪਿੰਡ ‘ਚ ਆਉਣ-ਜਾਣ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਵਲੋਂ ਪਿੰਡ ਦੇ ਆਲੇ-ਦੁਆਲੇ ਪੂਰੀ ਤਰ੍ਹਾਂ ਨਾਲ ਬੈਰੀਕੇਡਿੰਗ ਕੀਤੀ ਗਈ। ਸਸਾਰੇ ਰਸਤਿਆਂ ‘ਤੇ ਸੰਕਰਮਣ ਤੋਂ ਬਚਾਅ ਲਈ ਦਵਾਈ ਦਾ ਛਿੜਕਾਅ ਕੀਤਾ ਗਿਆ। ਹਾਲਾਤ ਠੀਕ ਹੋਣ ਤੱਕ ਰੋਜ਼ ਅਜਿਹਾ ਕੀਤਾ ਜਾਵੇਗਾ। ਪਿੰਡ ‘ਚੋਂ ਜਦ ਵੀ ਕੋਈ ਬਾਹਰ ਜਾਂਦਾ ਹੈ ਜਾਂ ਆਉਂਦਾ ਹੈ ਤਾਂ ਉਸ ਦੀ ਰਜਿਸਰ ‘ਚ ਐਂਟਰੀ ਹੁੰਦੀ ਹੈ। ਪਿੰਡ ਵੱਲੋਂ ਪਬਲਿਕ ਨਾਕਿਆਂ ‘ਤੇ ਸ਼ਿਫਟ ਦੇ ਹਿਸਾਬ ਨਾਲ ਪਹਿਰੇਦਾਰੀ ਦਿੱਤੀ ਜਾ ਰਹੀ ਹੈ ਤੇ ਪਿੰਡ ‘ਚ ਹੀ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ :