ਜਾਰਜ ਵਸ਼ਿੰਗਟਨ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਜੌਐਸ ਕਰਮ ਨੇ ਇੱਕ ਟਵੀਟ ਕੀਤਾ ਹੈ ਕਿ ਵੁਹਾਨ ‘ਚ ਪਿਛਲੇ 5 ਦਿਨਾਂ ‘ਚ ਇੱਕ ਵੀ ਨਵਾਂ ਕੋਰੋਨਾਵਾਇਰਸ ਦਾ ਕੇਸ ਨਹੀਂ ਆਇਆ। ਐਤਵਾਰ ਨੂੰ ਇਟਲੀ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ ਗਿਰਾਵਟ ਆਈ। ਜਰਮਨੀ ਦੀ ਚਾਂਸਲਰ ਏਂਜਲਾ ਮਰਕੇਲ ਦਾ ਕੋਰੋਨਾਵਾਇਰਸ ਦਾ ਟੈਸਟ ਨੈਗੇਟਿਵ ਆਇਆ ਹੈ।
ਦੁਨੀਆ ਭਰ ‘ਚ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1 ਲੱਖ ਹੋ ਗਈ ਹੈ। ਇਸ ਤੋਂ ਇਲਾਵਾ ਜੌਸ ਕਰਮ ਨੇ ਇਹ ਵੀ ਲਿਖਿਆ ਹੈ ਕਿ 150 ਦੇਸ਼ਾਂ ‘ਚ ਕੋਈ ਨਵੀਂ ਮੌਤ ਦੀ ਖ਼ਬਰ ਨਹੀਂ ਆਈ ਹੈ। ਦੇਸ਼ਾਂ ‘ਚ ਕਰਫਿਊ ਤੇ ਟੈਸਟਿੰਗ ਨੂੰ ਲੈ ਕੇ ਸਥਿਤੀ ‘ਚ ਸੁਧਾਰ ਆਇਆ ਹੈ।
ਦੱਸ ਦਈਏ ਕਿ ਕਰੀਬ 195.9 ਕਰੋੜ ਦੀ ਅਬਾਦੀ ਵਾਲੇ 35 ਦੇਸ਼ਾਂ ਨੇ ਜ਼ਰੂਰੀ ਲੌਕਡਾਊਨ ਕੀਤਾ ਹੈ। ਇਸ ਦਾ ਮਤਲਬ ਕਿ ਬਹੁਤ ਜ਼ਰੂਰਤ ਨਾ ਹੋਣ ‘ਤੇ ਘਰ ਤੋਂ ਬਾਹਰ ਨਿਕਲਣਾ ਬਿਲਕੁਲ ਮਨ੍ਹਾ ਹੈ। ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਦੇਸ਼ਾਂ ‘ਚ ਭਾਰਤ 130 ਕਰੋੜ ਦੀ ਅਬਾਦੀ ਵਾਲਾ ਸਭ ਤੋਂ ਵੱਡਾ ਦੇਸ਼ ਹੈ।
ਇਹ ਵੀ ਪੜ੍ਹੋ :