ਅਮਨਦੀਪ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਵੀ ਦੁਸ਼ਮਨੀ ਨਹੀਂ ਹੈ, ਸਾਨੂੰ ਕੁੱਝ ਨਹੀਂ ਪਤਾ ਕਿ ਸਾਡੇ ਬੱਚੇ ਨੂੰ ਕੌਣ ਚੁੱਕ ਕੇ ਲੈ ਗਿਆ। ਦੱਸ ਦਈਏ ਕਿ ਦਿਨਦਹਾੜੇ ਅਜਿਹੀ ਘਟਨਾਵਾਂ ਹੋਣਾ ਪੁਲਿਸ 'ਤੇ ਸਵਾਲਿਆ ਨਿਸ਼ਾਨ ਖੜੇ ਕਰ ਹਨ।
ਉਧਰ ਦੁਕਾਨ 'ਤੇ ਕੰਮ ਕਰਦੇ ਮੁੰਡੇ ਆਕਾਸ਼ਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਮੇਰੇ ਤੋਂ ਆਕੇ ਪਹਿਲਾਂ ਪਾਣੀ ਮੰਗਿਆ ਅਤੇ ਫਿਰ ਬੋਲੇ ਕਿ ਅਸੀਂ ਦਰਵਾਜੇ ਬਣਾਉਣੇ ਹਾਂ ਇਨ੍ਹੇ ਵਿੱਚ ਹੀ ਮੈਨੂੰ ਉਨ੍ਹਾਂ ਨੇ ਧੱਕਾ ਮਾਰਿਆ ਅਤੇ ਬੱਚੇ ਨੂੰ ਉਠਾ ਕੇ ਲੈ ਗਏ।
ਮੌਕੇ 'ਤੇ ਪੁੱਜੇ ਬਾਘਾਪੁਰਾਨਾ ਦੇ ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦੁਕਾਨ ਦੇ ਮਾਲਕ ਦਾ ਫੋਨ ਨੰਬਰ ਮੰਗਿਆ ਅਤੇ ਕਿਹਾ ਕਿ ਅਸੀਂ ਕੰਮ ਕਰਵਾਉਣਾ ਹੈ ਤੇ ਇਨ੍ਹੇ ਵਿੱਚ ਬੱਚੇ ਨੂੰ ਚੁੱਕ ਕੇ ਲੈ ਗਏ। ਬੱਚੇ ਦੀ ਉਮਰ ਤਕਰੀਬਨ 10 ਸਾਲ ਹੈ। ਅਗਵਾ ਕੀਤੇ ਬੱਚੇ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਭਾਜਪਾ ਨੇਤਾ ਅਤੇ ਰਾਜ ਸਭਾ ਸਾਂਸਦ ਅਸ਼ੋਕ ਗਾਸਤੀ ਨਹੀਂ ਰਹੇ, ਕੋਰੋਨਾ ਨਾਲ ਸੀ ਸੰਕਰਮਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904