ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਪਾਕਿਸਤਾਨ ਤੋਂ ਆਉਣ ਵਾਲੀ ਨਸ਼ੇ ਦੀ ਖੇਪ ਨੂੰ ਸਰਹੱਦ ਤੋਂ ਲੈ ਕੇ ਆਉਂਦੇ ਸੀ। ਥਾਣਾ ਆਈਜੀ ਸੁਰਿੰਦਰ ਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਬਟਾਲਾ ਪੁਲਿਸ ਨੇ ਇਹ ਕੰਮ ਬੀਐਸਐਫ ਨਾਲ ਮਿਲਕੇ ਕੀਤਾ ਹੈ।
ਬਾਰਡਰ ਰੇਂਜ ਪੰਜਾਬ ਪੁਲਿਸ ਆਈ ਜੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਬਟਾਲਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬਟਾਲਾ ਪੁਲਿਸ ਨੇ ਪਿਛਲੇ ਦਿਨਾਂ 3 ਲੋਕਾਂ ਨੂੰ 157 ਗਰਾਮ ਹੈਰੋਇਨ ਨਾਲ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਸੀ। ਸਾਰੇ ਗ੍ਰਿਫ਼ਤਾਰ ਲੋਕਾਂ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਪਾਕਿਸਤਾਨ ਤੋਂ ਇੱਕ ਹੇਰੋਇਨ ਦੀ ਇੱਕ ਖੇਪ ਆਈ ਸੀ ਜਿਸ ਨੂੰ ਉਨ੍ਹਾਂ ਨੇ ਲੋਪੋਕੇ ਦੇ ਨਜਦੀਕੀ ਪਿੰਡ ਕੱਕਰ ਵਿੱਚ ਲੁੱਕਾ ਕਰ ਰੱਖਿਆ ਹੈ।
ਇਸ ਮਾਮਲੇ 'ਤੇ ਕਰਵਾਈ ਕਰਦੇ ਹੋਏ ਬੀਐਸਐਫ ਦੀ ਮਦਦ ਨਾਲ 6 ਕਿੱਲੋ 557 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ I ਆਈਜੀ ਸੂਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਸਮਗਲਿੰਗ ਹੋ ਕੇ ਆਈ ਸੀ। ਉਧਰ ਗ੍ਰਿਫ਼ਤਾਰ ਕੀਤੇ ਗਏ ਤਿਨੋਂ ਸਮਗਲਰਾਂ 'ਤੇ ਕੇਸ ਦਰਜ ਕਰਦੇ ਹੋਏ ਪੁਲਿਸ ਨੇ ਅੱਗੇ ਦੀ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਕਿਹਾ ਕਿ ਅੱਗੇ ਇਹ ਪਤਾ ਕੀਤਾ ਜਾਵੇਗਾ ਦੀ ਇਨ੍ਹਾਂ ਤਸਕਰਾਂ ਦੇ ਕਿਨ੍ਹਾਂ ਲੋਕਾਂ ਦੇ ਨਾਲ ਸੰਬੰਧ ਹੈ ਅਤੇ ਇਹ ਕਿਵੇਂ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904