Firozpur News: ਫਿਰੋਜ਼ਪੁਰ ਵਿੱਚ ਅੱਜ ਤੜਕਸਾਰ ਸਾਰ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਛੋਟੇ-ਛੋਟੇ ਬੱਚੇ ਖੇਡ ਰਹੇ ਸਨ ਤੇ ਇੱਕ ਬੱਚਾ ਜਦ ਗੇਂਦ ਚੁੱਕਣ ਲਈ ਛੱਪੜ ਕਿਨਾਰੇ ਗਿਆ ਤਾਂ ਉਹ ਪੈਰ ਫਿਸਲਣ ਕਾਰਨ ਛੱਪੜ ਵਿੱਚ ਡਿੱਗ ਗਿਆ। ਡੁੱਬਣ ਨਾਲ ਉਸ ਦੀ ਮੌਤ ਹੋ ਗਈ।


ਹਾਸਲ ਜਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਛੀਂਬਾ ਹਾਜੀ ਦੇ ਛੱਪੜ ਵਿੱਚ ਡਿੱਗਣ ਕਾਰਨ 10 ਸਾਲਾਂ ਬੱਚੇ ਦੀ ਮੌਤ ਹੋ ਗਈ। ਮੌਕੇ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੀ ਦਾਦੀ ਮਾਇਆ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਅੱਗੇ ਇੱਕ ਛੱਪੜ ਪੁੱਟਿਆ ਹੋਇਆ ਸੀ। ਇੱਥੇ ਬੱਚੇ ਖੇਡ ਰਹੇ ਸਨ। ਖੇਡਦੇ ਹੋਏ ਉਸ ਦਾ 10 ਸਾਲਾਂ ਪੋਤਰਾ ਵਿਸ਼ੂ ਜਦ ਗੇਂਦ ਚੁੱਕਣ ਲਈ ਗਿਆ ਤਾਂ ਉਹ ਛੱਪੜ ਵਿੱਚ ਡਿੱਗ ਗਿਆ।


ਉਸ ਨੂੰ ਬਾਹਰ ਕੱਢਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਜਦ ਤੱਕ ਉਸ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਦੱਸਿਆ ਕਿ ਇਹ ਟੋਆ ਪਿਛਲੇ ਡੇਢ ਮਹੀਨੇ ਤੋਂ ਪੁੱਟਿਆ ਹੋਇਆ ਹੈ। ਇਸ ਨੂੰ ਬੰਦ ਕਰਨ ਲਈ ਉਹ ਕਈ ਵਾਰ ਪੰਚਾਇਤ ਨੂੰ ਕਹਿ ਚੁੱਕੇ ਹਨ।


ਇਹ ਵੀ ਪੜ੍ਹੋ: Drugs in Punjab: ਨਸ਼ਾ ਤਸਕਰਾਂ ਦਾ ਨਵਾਂ ਜੁਗਾੜ! ਕੋਰੀਅਰ ਜ਼ਰੀਏ ਹੋਣ ਲੱਗੀ ਡਰੱਗਜ਼ ਦੀ ਸਪਲਾਈ


ਉਨ੍ਹਾਂ ਦੀ ਮੰਗ ਸੀ ਕਿ ਇਹ ਛੱਪੜ ਪੰਚਾਇਤੀ ਜ਼ਮੀਨ ਵਿੱਚ ਪੁੱਟਿਆ ਜਾਵੇ ਜਾਂ ਫਿਰ ਇਸ ਦੀ ਚਾਰ ਦੀਵਾਰੀ ਕੀਤੀ ਜਾਵੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਇੱਕ ਨਹੀਂ ਸੁਣੀ। ਇਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ਜਦੋਂ ਮੌਕੇ ਤੇ ਪਹੁੰਚੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Ram Mandir Pran Pratishtha: ਰਾਮ ਲੱਲਾ ਦੀ ਮੂਰਤੀ ਤੇ ਰਾਮ ਮੰਦਿਰ ਦੀਆਂ ਵਿਸ਼ੇਸ਼ਤਾਵਾਂ ਕਰ ਦੇਣਗੀਆਂ ਹੈਰਾਨ! ਜਾਣੋ ਪੂਰੀ ਡਿਟੇਲ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।