ਫਿਰੋਜ਼ਪੁਰ: ਜ਼ਿਲ੍ਹੇ ਦੇ ਕਸਬਾ ਮਮਦੋਟ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਦੀ ਗਰਾਉਂਡ ਚੋਂ ਜਿਉਂਦਾ ਬੰਬ ਮਿਲਿਆ। ਜਿਸਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਬੰਬ ਨੂੰ ਆਪਣੇ ਕਬਜ਼ੇ 'ਚ ਲੈਕੇ ਇਸ ਦੀ ਸੂਚਨਾ ਫੌਜ ਨੂੰ ਦੇ ਦਿੱਤੀ। ਦੱਸ ਦੇਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ, 11ਵੀਂ ਅਤੇ 12ਵੀਂ ਦੀਆਂ ਕਲਾਸਾਂ ਲਗਾਉਣ ਲਈ ਸਕੂਲ ਖੋਲ੍ਹੇ ਜਾ ਚੁਕੇ ਹਨ ਜਿਸ ਦੇ ਚਲਦਿਆਂ ਉਕਤ ਸਮਾਰਟ ਸਕੂਲ ਵਿਚ ਵਿਦਿਆਰਥਣਾਂ ਪੜਨ ਲਈ ਸਕੂਲ ਆ ਰਹੀਆਂ ਸੀ। ਜਿਸ ਦੌਰਾਨ ਸਕੂਲ ਚੋਂ ਜਿਉਂਦਾ ਬੰਬ ਮਿਲਣ ਨਾਲ ਸਨਸਨੀ ਫੈਲ ਗਈ। ਵੱਡੀ ਗੱਲ ਇਹ ਹੈ ਕਿ ਇਸ ਨਾਲ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ।




ਉਧਰ ਸਕੂਲ ਚੌਂਕੀਦਾਰ ਕੱਕੜ ਸਿੰਘ ਨੇ ਦੱਸਿਆ ਕਿ ਸਕੂਲ ਦੀ ਗਰਾਉਂਡ ਵਿਚ ਭਰਤ ਪੈ ਰਹੀ ਸੀ ਜਿਸ ਨਾਲ ਇਹ ਬੰਬ ਮਿੱਟੀ ਨਾਲ ਬਾਹਰੋਂ ਸਕੂਲ ਵਿਚ ਆਇਆ ਹੈ। ਉਸਨੇ ਦੱਸਿਆ ਕਿ ਉਸ ਨੂੰ ਗਰਾਉਂਡ ਵਿਚ ਪਈ ਮਿੱਟੀ ਚੋਂ ਬੰਬ ਦੀ ਨੋਕ ਦਿਖਾਈ ਦਿੱਤੀ ਜਿਸ ਨੂੰ ਪੁੱਟਣ 'ਤੇ ਬੰਬ ਬਾਰੇ ਪਤਾ ਲੱਗਿਆ। ਜਿਸ ਮਗਰੋਂ ਇਸ ਦੀ ਸੂਚਨਾ ਉਸ ਨੇ ਸਕੂਲ ਸਟਾਫ ਨੂੰ ਦਿੱਤੀ।




ਜਦੋਂ ਇਸ ਬਾਰੇ ਸਹਾਇਕ ਥਾਣੇਦਾਰ ਹਰਬੰਸ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕਰੀਬ ਡੇਢ ਵਜੇ ਉਨ੍ਹਾਂ ਨੂੰ ਬੰਬ ਦੀ ਸੂਚਨਾ ਮਿਲੀ ਸੀ। ਜਿਸ ਨੂੰ ਆਪਣੇ ਕਬਜ਼ੇ 'ਚ ਲੈਕੇ ਬੰਬ ਦੁਆਲੇ ਮਿੱਟੀ ਦੇ ਬੋਰੇ ਲਗਾ ਦਿੱਤੇ ਗਏ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਸੀਨੀਅਰ ਅਧੀਕਾਰੀਆਂ ਦੇ ਨਾਲ ਫੌਜ ਨੂੰ ਵੀ ਦਿੱਤਾ ਗਈ ਹੈ। ਫਿਲਹਾਲ ਇਹ ਬੰਬ ਪੁਲਿਸ ਦੀ ਨਿਗਰਾਨੀ ਹੇਠ ਹੀ ਰਹੇਗਾ।


ਇਹ ਵੀ ਪੜ੍ਹੋ: MS Dhoni New Haircut: ਧੋਨੀ ਨੇ ਮੁੜ ਬਦਲਿਆ ਆਪਣਾ ਲੁੱਕ, 'ਕੈਪਟਨ ਕੂਲ' ਦੇ ਨਵੇਂ ਲੁੱਕ 'ਚ ਤਸਵੀਰਾਂ ਵਾਈਰਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904