ਨਵੀਂ ਦਿੱਲੀ: ਐਮਐਸ ਧੋਨੀ ਕ੍ਰਿਕਟ ਦੇ ਮੈਦਾਨ ਵਿੱਚ ਆਪਣੇ ਹੁਨਰ ਦੇ ਕਾਰਨ ਅਕਸਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਟ੍ਰੈਂਡ ਕਰਦੇ ਹਨ। ਇਸ ਦੇ ਨਾਲ ਹੀ ਹੁਣ ਇੱਕ ਵਾਰ ਫਿਰ ਸਾਬਕਾ ਭਾਰਤੀ ਕਪਤਾਨ ਇੰਟਰਨੈਟ 'ਤੇ ਛਾਏ ਹੋਏ ਹਨ। ਪਰ ਇਸ ਵਾਰ ਉਹ ਕਿਸੇ ਵਖਰੇ ਕਾਰਨ ਕਰਕੇ
ਇੰਟਰਨੈੱਟ 'ਚ ਛਾਏ ਹੋਏ ਹਨ। ਦੱਸ ਦਈਏ ਕਿ ਕ੍ਰਿਕਟ ਆਈਕਨ ਨੇ ਹਾਲ ਹੀ ਵਿੱਚ ਆਪਣਾ ਨਵਾਂ ਲੁੱਕ ਆਪਣੇ ਫੈਨਸ ਨਾਲ ਸਾਂਝਾ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਵਾਈਰਲ ਫੋਟੋਆਂ ਵਿੱਚ ਮਾਹੀ ਨਵੇਂ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਧੋਨੀ ਦੇ ਨਵੇਂ ਹੇਅਰ ਸਟਾਈਲ ਦੀਆਂ ਤਸਵੀਰਾਂ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਉਦੋਂ ਵਾਇਰਲ ਹੋਈਆਂ ਜਦੋਂ ਮਸ਼ਹੂਰ ਵਾਲ ਸਟਾਈਲਿਸਟ ਆਲੀਮ ਹਕੀਮ ਨੇ ਇੱਕ ਪੋਸਟ ਸਾਂਝੀ ਕੀਤੀ। ਟਵਿੱਟਰ 'ਤੇ ਫੋਟੋਆਂ ਸਾਂਝੀਆਂ ਕਰਦਿਆਂ, ਹਕੀਮ ਨੇ ਕਿਹਾ ਕਿ ਉਸਨੂੰ "ਲੇਜੇਂਡ" ਨੂੰ ਨਵਾਂ ਲੁੱਕ ਦੇਣ ਵਿੱਚ ਬਹੁਤ ਮਜ਼ਾ ਆਇਆ।
ਆਲੀਮ ਹਕੀਮ ਨੇ ਟਵੀਟ 'ਚ ਲਿਖਿਆ,' 'ਮਹਾਨ ਕਪਤਾਨ ਧੋਨੀ ਦਾ ਡੈਸ਼ਿੰਗ ਲੁੱਕ। ਸਾਡੇ ਲੇਜੇਂਡ ਮਹਿੰਦਰ ਸਿੰਘ ਧੋਨੀ ਲਈ ਵਾਲ ਕਟਵਾਉਣ ਅਤੇ ਦਾੜ੍ਹੀ ਨੂੰ ਸੁਧਾਰਨ ਵਿਚ ਬਹੁਤ ਮਜ਼ਾ ਆਇਆ।” ਇੱਕ ਤਸਵੀਰ ਵਿੱਚ ਉਹ ਕ੍ਰਿਕਟਰ ਦੇ ਨਾਲ ਵੀ ਨਜ਼ਰ ਆ ਰਹੇ ਹਨ। ਇਸ ਟਵੀਟ ਨੂੰ ਹੁਣ ਤੱਕ 8 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਹੁਣ ਮਾਹੀ ਦੇ ਨਵੇਂ ਲੁੱਕ ਨੂੰ ਵੇਖਣ ਤੋਂ ਬਾਅਦ, ਉਸਦੇ ਪ੍ਰਸ਼ੰਸਕ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ ਅਤੇ ਉਸ ਦੇ ਨਵੇਂ ਅੰਦਾਜ਼ ਦੀ ਪ੍ਰਸ਼ੰਸਾ ਕਰ ਰਹੇ ਹਨ। ਇੱਕ ਉਪਭੋਗਤਾ ਨੇ ਕਿਹਾ ਕਿ ਨਵੇਂ ਸਟਾਈਲ ਨਾਲ ਧੋਨੀ ਘੱਟੋ ਘੱਟ ਪੰਜ ਸਾਲ ਛੋਟੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: CBSE 12th Result 2021: ਬੱਚਿਆਂ ਦੇ ਚਿਹਰਿਆਂ 'ਤੇ ਰੌਣਕ, ਲੁਧਿਆਣਾ ਦੀ ਕੁੜੀ ਨੇ 99.2 ਫੀਸਦ ਅੰਕਾਂ ਨਾਲ ਮਾਰੀ ਬਾਜੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904