A fire broke out in a bus parked at Khanna bus stand and a nearby bus also damaged
ਖੰਨਾ: ਇੱਥੇ ਬੱਸ ਸਟੈਂਡ 'ਤੇ ਤੜਕਸਾਰ ਖੜ੍ਹੀ ਬੱਸ ਨੂੰ ਅੱਗ ਲੱਗ ਗਈ। ਬੱਸ ਨੂੰ ਅੱਗ ਲੱਗਣ ਨਾਲ ਕੋਲ ਖੜ੍ਹੀ ਬੱਸ ਵੀ ਨੁਕਸਾਨੀ ਗਈ। ਇਹ ਬੱਸ ਇੱਕ ਨਿੱਜੀ ਕੰਪਨੀ ਦੀ ਸੀ। ਬੱਸ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਬੱਸ ਮਾਲਕ ਇਸ ਨੂੰ ਸਾਜਿਸ਼ ਦੱਸ ਰਹੇ ਹਨ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਹਾਸਲ ਜਾਣਕਾਰੀ ਮੁਤਾਬਕ ਖੰਨਾ ਬੱਸ ਸਟੈਂਡ ਵਿੱਚ ਖੜ੍ਹੀ ਨਿੱਜੀ ਕੰਪਨੀ ਦੀ ਬੱਸ ਨੂੰ ਤੜਕੇ ਕਰੀਬ ਢਾਈ ਵਜੇ ਅੱਗ ਲੱਗ ਗਈ। ਇੱਥੋਂ ਲੰਘ ਰਹੇ ਇੱਕ ਰੇਹੜੀ ਚਾਲਕ ਨੇ ਸਬਜ਼ੀ ਮੰਡੀ ਵਿੱਚ ਬੈਠੇ ਸੁਪਰਵਾਈਜ਼ਰ ਨੂੰ ਇਸ ਦੀ ਸੂਚਨਾ ਦਿੱਤੀ। ਸੁਪਰਵਾਈਜ਼ਰ ਨੇ ਨਾਲ ਹੀ ਬਣੇ ਫਾਇਰ ਬ੍ਰਿਗੇਡ ਸਟੇਸ਼ਨ ਉਪਰ ਜਾ ਕੇ ਟੀਮ ਨੂੰ ਨਾਲ ਲੈ ਕੇ ਅੱਗ ਉਪਰ ਕਾਬੂ ਪਵਾਇਆ।
ਸੁਪਰਵਾਈਜ਼ਰ ਹਰਦਿਆਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਰੇਹੜੀ ਵਾਲੇ ਨੇ ਉਸ ਨੂੰ ਦੱਸਿਆ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਜੇਕਰ ਦੇਰੀ ਹੋ ਜਾਂਦੀ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ। ਬੱਸ ਮਾਲਕ ਹਰਚੰਦ ਸਿੰਘ ਨੇ ਕਿਹਾ ਕਿ ਬੱਸ ਥੱਲੇ ਡੀਜ਼ਲ ਦੇ ਡੱਬੇ ਰੱਖੇ ਹੋਏ ਸੀ। ਇਹ ਸਾਜਿਸ਼ ਹੈ। ਜਾਣਬੁੱਝ ਕੇ ਕਿਸੇ ਨੇ ਅੱਗ ਲਾਈ ਹੈ। ਇਸ ਨਾਲ ਇੱਕ ਬੱਸ ਪੂਰੀ ਤਰ੍ਹਾਂ ਸੜ ਗਈ ਤੇ ਦੂਜੀ ਬੱਸ ਵੀ ਨੁਕਸਾਨੀ ਗਈ।
ਫਾਇਰ ਅਫ਼ਸਰ ਯਸ਼ਪਾਲ ਗੋਮੀ ਨੇ ਕਿਹਾ ਕਿ ਜਿਵੇਂ ਹੀ ਸੂਚਨਾ ਮਿਲੀ ਸੀ ਤਾਂ ਅੱਧੇ ਘੰਟੇ ਅੰਦਰ ਟੀਮ ਨੇ ਆਕੇ ਅੱਗ ਨੂੰ ਕੰਟਰੋਲ ਕੀਤਾ।
ਇਹ ਵੀ ਪੜ੍ਹੋ: ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਖ਼ਤਮ, ਅੱਜ ਕਰਨਾ ਪਏਗਾ ਸਿਰੰਡਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904