ਲੁਧਿਆਣਾ : ਰੂਸ ਅਤੇ ਯੂਕਰੇਨ ਦੇ ਵਿਚਕਾਰ ਚੱਲ ਰਹੇ ਹਾਲਾਤਾਂ ਦੇ ਮੱਦੇਨਜ਼ਰ ਹੁਣ ਯੂਕਰੇਨ 'ਚ ਰਹਿਣ ਵਾਲੇ ਭਾਰਤੀ ਕਾਫੀ ਚਿੰਤਿਤ ਵਿਖਾਈ ਦੇ ਰਹੇ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਆਪਣਿਆਂ ਨੂੰ ਲੈ ਕੇ ਹੁਣ ਘਬਰਾ ਗਏ ਹਨ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਯੂਕਰੇਨ ਛੱਡਣ ਲਈ ਯਤਨ ਕਰ ਰਹੇ ਹਨ। ਲੁਧਿਆਣਾ ਦੇ ਦੁੱਗਰੀ 'ਚ ਰਹਿਣ ਵਾਲੀ ਸੁਕੰਨਿਆ ਭਾਟੀਆ ਨੇ ਆਪਣੀ ਬੇਟੀ ਭਾਨਵੀ ਭਾਟੀਆ ਨੂੰ 3 ਸਾਲ ਪਹਿਲਾਂ ਡਾਕਟਰੀ ਕਰਨ ਲਈ ਯੂਕਰੇਨ ਭੇਜਿਆ ਸੀ ਪਰ ਹੁਣ ਉਥੇ ਹਾਲਾਤ ਲਗਾਤਾਰ ਸਹਿਮ ਵਾਲੇ ਬਣੇ ਹੋਏ ਹਨ ,ਜਿਸ ਕਰਕੇ ਉਨ੍ਹਾਂ ਨੇ ਆਪਣੀ ਬੇਟੀ ਨੂੰ ਵਾਪਿਸ ਬੁਲਾ ਲਿਆ ਹੈ ਪਰ ਨਾਲ ਹੀ ਪਰਿਵਾਰ ਨੇ ਵੀ ਕਿਹਾ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਕੋਈ ਬਹੁਤੀ ਮਦਦ ਨਹੀਂ ਕੀਤੀ ਜਾ ਰਹੀ
ਪਰਿਵਾਰ ਵੱਲੋਂ ਆਪਣੀ ਬੇਟੀ ਨੂੰ ਵੀਡੀਓ ਕਾਲ ਕਰਕੇ ਉਥੋਂ ਦੇ ਹਾਲਾਤ ਵੀ ਜਾਣੇ ਗਏ ਤਾਂ ਬੇਟੀ ਨੇ ਦੱਸਿਆ ਕਿ ਫ਼ਿਲਹਾਲ ਹਾਲਾਤ ਬਹੁਤ ਸਹਿਮੀ ਹੋਈ ਨੇ ਹਰ ਕੋਈ ਇਹੀ ਸੋਚ ਰਿਹਾ ਹੈ ਕਿ ਆਖਰ ਘਰ ਅੱਗੇ ਜਾ ਕੇ ਕੀ ਬਣੇਗਾ, ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਚਿੰਤਿਤ ਹਨ। ਉਨ੍ਹਾਂ ਦੇ ਲੱਖਾਂ ਰੁਪਏ ਖ਼ਰਚ ਕੇ ਆਪਣੀ ਬੇਟੀ ਨੂੰ ਉਚੇਰੀ ਸਿੱਖਿਆ ਲਈ ਐਮਬੀਬੀਐਸ ਕਰਨ ਲਈ ਯੂਕਰੇਨ ਭੇਜਿਆ ਸੀ ਪਰ ਪਹਿਲਾ ਕੋਰੋਨਾ ਦੀ ਮਾਰ ਅਤੇ ਹੁਣ ਰੂਸ ਨਾਲ ਚੱਲ ਰਹੇ ਤਣਾਅ ਦੇ ਕਰਕੇ ਉਹ ਬਹੁਤ ਚਿੰਤਿਤ ਹਨ। ਸਾਡੀ ਟੀਮ ਨਾਲ ਵੀਡੀਓ ਕਾਲ 'ਤੇ ਗੱਲਬਾਤ ਕਰਦਿਆਂ ਭਾਨਵੀ ਨੇ ਵੀ ਦੱਸਿਆ ਕਿ ਉਹ ਭਾਰਤ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਕਿਫਾਇਤੀ ਦਰਾਂ 'ਤੇ ਹੀ ਫਲਾਈਟਾਂ ਵੱਧ ਤੋਂ ਵੱਧ ਚਲਾ ਕੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਇੱਥੋਂ ਲਿਜਾਇਆ ਜਾਵੇ
ਉੱਧਰ ਦੂਜੇ ਪਾਸੇ ਉਸ ਦੀ ਮਾਤਾ ਸੁਕੰਨਿਆ ਭਾਟੀਆ ਅਤੇ ਪਿਤਾ ਅਸ਼ਵਨੀ ਭਾਟੀਆ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਬੜੀ ਮਿਹਨਤ ਕਰਕੇ ਆਪਣੀ ਬੇਟੀ ਨੂੰ ਡਾਕਟਰ ਬਣਾਉਣ ਦੀ ਬਾਹਰ ਭੇਜਿਆ ਸੀ ਪਰ ਹੁਣ ਜਿਹੋ ਜਿਹੇ ਹਾਲਾਤ ਬਣ ਗਏ ਹਨ, ਉਹ ਕਾਫੀ ਚਿੰਤਿਤ ਨੇ ਉਹ ਆਪਣੀ ਬੇਟੀ ਦੇ ਭਵਿੱਖ ਨੂੰ ਲੈ ਕੇ ਵੀ ਡਰੇ ਹੋਏ ਹਨ , ਕਿਉਂਕਿ ਐੱਮਬੀਬੀਐੱਸ ਦੀ ਪੜ੍ਹਾਈ ਜ਼ਿਆਦਾਤਰ ਪ੍ਰੈਕਟੀਕਲ ਹੁੰਦੀ ਹੈ ਅਤੇ ਜੇਕਰ ਹੁਣ ਉਹ ਵਾਪਿਸ ਆ ਰਹੀ ਹੈ ਤਾਂ ਉਸ ਦੀ ਪੜ੍ਹਾਈ ਦਾ ਅੱਗੇ ਕੀ ਬਣੇਗਾ। ਉਨ੍ਹਾਂ ਨੇ ਆਪਣੀ ਬੇਟੀ ਦੀ ਸੁਰੱਖਿਆ ਦੇ ਮੱਦੇਨਜ਼ਰ ਉਸ ਨੂੰ ਵਾਪਿਸ ਬੁਲਾ ਲਿਆ ਹੈ ਪਰ ਉਸ ਵਰਗੀਆਂ ਕਈ ਬੱਚੀਆਂ ਅਜੇ ਵੀ ਉੱਥੇ ਫਸੀਆਂ ਹੋਈਆਂ ਹਨ ,ਜਿਨ੍ਹਾਂ ਦੇ ਮਾਪੇ ਪੈਸੇ ਖਰਚ ਕਰਨ ਚ ਅਸਮਰੱਥ ਹਨ।
ਫਰਵਰੀ ਨੂੰ ਉਨ੍ਹਾਂ ਦੀ ਬੇਟੀ ਚਾਰਟਡ ਪਲੇਨ ਰਾਹੀਂ ਵਾਪਿਸ ਆ ਰਹੀ ਹੈ..