ਲੁਟੇਰੀਆਂ ਦੁਲਹਨਾਂ ਦਾ ਗਰੁੱਪ ਚੜ੍ਹਿਆ ਪੁਲਿਸ ਦੇ ਹੱਥੇ, ਚਾਰ ਮਹਿਲਾਵਾਂ ਸਣੇ ਛੇ ਗ੍ਰਿਫ਼ਤਾਰ
ਏਬੀਪੀ ਸਾਂਝਾ | 04 Sep 2019 06:22 PM (IST)
ਪੁਲਿਸ ਨੇ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੀਆਂ ਕੁੜੀਆਂ ਦਾ ਪਰਦਾਫਾਸ਼ ਕੀਤਾ। ਦਰਅਸਲ ਕੁਆਰੀਆਂ ਕੁੜੀਆਂ ਵੱਲੋਂ ਫਰਜ਼ੀ ਵਿਆਹ ਕਰਵਾ ਕੇ ਨੌਜਵਾਨਾਂ ਕੋਲੋਂ ਮੋਟੀ ਰਕਮ ਵਸੂਲਣ ਦੀਆਂ ਸਨ। ਏਨਾ ਹੀ ਨਹੀ ਇਹ ਕੁੜੀਆਂ ਪੀੜਤਾਂ ਦੇ ਘਰੋਂ ਵੀ ਪੈਸਾ ਅਤੇ ਸੋਨਾ-ਚਾਂਦੀ ਦੇ ਗਹਿਣੇ ਚੋਰੀ ਕਰ ਭੱਜ ਆਉਂਦੀਆਂ ਸੀ।
ਬਠਿੰਡਾ: ਸਥਾਨਕ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੀਆਂ ਕੁੜੀਆਂ ਦਾ ਪਰਦਾਫਾਸ਼ ਕੀਤਾ। ਦਰਅਸਲ ਕੁਆਰੀਆਂ ਕੁੜੀਆਂ ਵੱਲੋਂ ਫਰਜ਼ੀ ਵਿਆਹ ਕਰਵਾ ਕੇ ਨੌਜਵਾਨਾਂ ਕੋਲੋਂ ਮੋਟੀ ਰਕਮ ਵਸੂਲਣ ਦੀਆਂ ਸਨ। ਏਨਾ ਹੀ ਨਹੀ ਇਹ ਕੁੜੀਆਂ ਪੀੜਤਾਂ ਦੇ ਘਰੋਂ ਵੀ ਪੈਸਾ ਅਤੇ ਸੋਨਾ-ਚਾਂਦੀ ਦੇ ਗਹਿਣੇ ਚੋਰੀ ਕਰ ਭੱਜ ਆਉਂਦੀਆਂ ਸੀ ਜਿਸ ਤੋਂ ਬਾਅਦ ਇਹ ਆਪਣਾ ਘਰ ਵੀ ਬਦਲ ਲੈਂਦੀਆਂ ਸੀ। ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ‘ਚ ਕੁੱਲ ਪੰਜ ਮੈਂਬਰ ਹਨ ਜਿਨ੍ਹਾਂ ‘ਚ ਚਾਰ ਮਹਿਲਾਵਾਂ ਅਤੇ ਇੱਕ ਵਿਅਕਤੀ ਸ਼ਾਮਲ ਹੈ। ਇਸ ਨੇ ਆਪਣਾ ਗਰੁੱਪ ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਵਿਛਾਇਆ ਹੋਇਆ ਸੀ। ਬਠਿੰਡਾ ਪੁਲਿਸ ਦੀ ਸੀਆਈਏ ਟੀਮ ਨੇ ਵੱਖ-ਵੱਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।