ਅੰਮ੍ਰਿਤਸਰ: 4 ਸਤੰਬਰ ਨੂੰ ਕਰਤਾਰਪੁਰ ਕਾਰੀਡੌਰ ਕਿਵੇਂ ਕੰਮ ਕਰੇਗਾ ਇਸ ‘ਤੇ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਅਟਾਰੀ ‘ਚ ਕੁਝ ਪਹਿਲੂਆਂ ‘ਤੇ ਚਰਚਾ ਹੋਈ। ਜਿਨ੍ਹਾਂ ‘ਚ ਕਈ ਮੁੱਦਿਆਂ ‘ਤੇ ਦੋਵਾਂ ਦੇਸ਼ਾਂ ਦੇ ਅਧਿਕਾਰੀਆ ਦੀ ਸਹਿਮਤੀ ਹੋਈ ਹੈ। ਜਿਸ ‘ਚ ਇੱਕ ਹੈ ਕਿ ਸ਼ਰਧਾਲੂਆਂ ਨੂੰ ਵੀਜ਼ੇ ਦੀ ਲੋੜ ਨਹੀ ਹੋਵੇਗੀ, ਓਸੀਆਈ ਕਾਰਡ ਵਾਲੇ ਵੀ ਗੁਰਦੁਆਰੇ ਦੇ ਦਰਸ਼ਨ ਲਈ ਜਾ ਸਕਦੇ ਹਨ।



ਧਰਮ ਦੇ ਆਧਾਰ ‘ਤੇ ਕੋਈ ਭੇਦਭਾਅ ਨਹੀਂ ਕੀਤਾ ਜਾਵੇਗਾ। ਹਰ ਦਿਨ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨ ਦੀ ਇਜਾਜ਼ਤ ਮਿਲੇਗੀ ਜੋ ਕਿਸੇ ਖਾਸ ਦਿਨ ‘ਤੇ ਵਧ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਕਰਤਾਰਪੁਰ ਲਾਂਘਾ ਸਾਲ ਭਰ ਖੁਲ੍ਹਾ ਰਹੇਗਾ, ਜਿੱਥੇ ਸ਼ਰਧਾਲੂ ਜਥਿਆਂ ‘ਚ ਜਾਂ ਇੱਕਲੇ ਜਾ ਸਕਦੇ ਹਨ।



ਦੋਵਾਂ ਦੇਸ਼ਾਂ ਦੀ ਤੀਜੀ ਬੈਠਕ ‘ਚ ਰਾਵੀ ਦਰੀਆ ‘ਤੇ ਵੀ ਪੁਲ ਬਣਨ ‘ਤੇ ਸਹਿਮਤੀ ਹੋਈ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿਕੱਤ ਨਾ ਹੋਵੇ। ਇਸ ਦੇ ਨਾਲ ਪਾਕਿਸਤਾਨ ਨੇ ਭਾਰਤੀ ਸ਼ਰਧਾਲੂਆਂ ਤੋਂ 20 ਯੂਐਸ ਡਾਲਰ ਫੀਸ ਦੀ ਮੰਗ ਕੀਤੀ ਜਿਸ ਨੂੰ ਭਾਰਤੀ ਅਧਿਕਾਰੀਆਂ ਨੇ ਨਾ ਮਨਜ਼ੂਰ ਕਰ ਦਿੱਤਾ।



ਭਾਰਤ ਮੁਤਾਬਕ ਲਾਂਘੇ ‘ਤੇ ਇਸ ਪਾਸੇ ਦਾ ਕੰਮ ਸਤੰਬਰ 2019 ‘ਚ ਪੂਰਾ ਹੋ ਜਾਵੇਗਾ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਸ਼ਰਧਾਲੂ ਦਰਸ਼ਨਾਂ ਲਈ ਜਾ ਸਕਣ