ਲੁਧਿਆਣਾ: ਪੰਜਾਬ 'ਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ ਸਿੱਖ ਸੰਗਤਾਂ ਵਲੋਂ ਵਧ ਚੜ੍ਹ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਥਾਂ-ਥਾਂ ਆਕਸੀਜ਼ਨ ਦੇ ਲੰਗਰ ਸਮੇਤ ਅਤੇ ਹੋਰ ਸੇਵਾਵਾਂ ਮੁਹੱਇਆ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸੂਬੇ 'ਚ ਲਗਾਤਾਰ ਵਧ ਰਹੇ ਕੋਰੋਨਵਾਇਰਸ ਕੇਸਾਂ ਅਤੇ ਆਕਸੀਜਨ ਦੀ ਘਾਟ ਦੇ ਸਬੰਧੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ, ਲੁਧਿਆਣਾ ਵਿਖੇ 20 ਬਿਸਤਰਿਆਂ ਵਾਲੇ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ।


ਜਿਸ ਵਿਚ ਸ਼੍ਰੋਮਣੀ ਕਮੇਟੀ ਨੇ ਪੀੜਤ ਲੋਕਾਂ ਨੂੰ ਘਰੋਂ ਹਸਪਤਾਲ ਛੱਡਣ ਦੀ ਜ਼ਿੰਮੇਵਾਰੀ ਲਈ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੁਖੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਸਹੂਲਤ ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਸਹਿਯੋਗ ਨਾਲ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਕਸੀਜਨ ਅਤੇ ਮੁਫਤ ਬੈੱਡ ਸੇਵਾ ਆਰੰਭ ਕੀਤੀ ਹੈ। ਇਹ ਸ਼ੁਰੂਆਤ ਬਿਸਤਰਿਆਂ ਅਤੇ ਆਕਸੀਜ਼ਨ ਦੀ ਘਾਟ ਕਾਰਨ ਹੋਈ ਹੈ।




ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਹਰ ਸ਼ਹਿਰ ਵਿੱਚ ਇਹ ਸਹੂਲਤ ਲਾਗੂ ਕਰਨ ਲਈ ਕਿਹਾ ਹੈ। ਜਿਸ ਤਹਿਤ ਅੱਜ ਗੁਰੂਦੁਆਰਾ ਆਲਮਗੀਰ ਸਾਹਿਬ, ਲੁਧਿਆਣਾ ਵਿੱਚ 25 ਬੈੱਡਾਂ ਦੀ ਸਮਰੱਥਾ ਵਾਲਾ ਹਸਪਤਾਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੀ ਸ਼ੁਰੂਆਤ ਇਸ ਲਈ ਕੀਤੀ ਗਈ ਹੈ ਤਾਂ ਜੋ ਕੋਈ ਵਿਅਕਤੀ ਸਾਹ ਲੈਣ 'ਚ ਹੋ ਰਹੀ ਮੁਸ਼ਕਲ ਕਰਕੇ ਨਾ ਮਰੇ।


ਸ਼੍ਰੋਮਣੀ ਕਮੇਟੀ ਦੀ ਮੁਖੀ ਬੀਬੀ ਜਗੀਰ ਕੌਰ ਨੇ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਜ਼ਰੂਰੀ ਮਸ਼ੀਨਾਂ ਜਰਮਨੀ ਅਤੇ ਵਿਦੇਸ਼ ਤੋਂ ਮੰਗੀਆਂ ਜਾ ਰਹੀਆਂ ਹਨ। ਕੁਝ ਮਸ਼ੀਨਾਂ ਭਾਰਤ ਪਹੁੰਚੀਆਂ ਹਨ, ਪਰ ਅਜੇ ਤੱਕ ਕਸਟਮ ਵਲੋਂ ਮਸ਼ੀਨਾਂ ਨਹੀਂ ਭੇਜੀਆਂ ਗਈਆਂ। ਇਸ ਦੌਰਾਨ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮੰਗ ਦੇ ਮੱਦੇਨਜ਼ਰ ਮਸ਼ੀਨਾਂ ਅਤੇ ਰਾਹਤ ਸਮਗਰੀ ਨੂੰ ਜਲਦੀ ਤੋਂ ਜਲਦੀ ਭੇਜਿਆ ਜਾਵੇ ਤਾਂ ਜੋ ਹਸਪਤਾਲਾਂ ਵਿੱਚ ਪੀੜ੍ਹਤ ਲੋਕਾਂ ਨੂੰ ਚੰਗੀ ਸਹੂਲਤ ਮਿਲ ਸਕੇ।


ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਵੀ ਮਰੀਜ਼ ਨੂੰ ਮੁਫਤ ਐਂਬੂਲੈਂਸ ਇੱਥੇ ਲਿਆ ਕੇ ਛੱਡੇਗੀ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਮੈਡੀਕਲ ਕਿੱਟਾਂ ਵੀ ਤਿਆਰ ਕਰ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਦਾ ਇਹ ਪਹਿਲਾ ਹਸਪਤਾਲ ਹੋਵੇਗਾ ਜਿਸ ਦਾ ਆਪਣਾ ਆਕਸੀਜਨ ਪਲਾਂਟ ਹੋਵੇਗਾ।


ਇਹ ਵੀ ਪੜ੍ਹੋ: Shiv Kumar Batalvi Anniversary: ਸ਼ਿਵ ਕੁਮਾਰ ਬਟਾਲਵੀ ਦੀ 48ਵੀਂ ਬਰਸੀ ਮੌਕੇ ਸ਼ਿਵ ਅਡੋਟੋਰੀਅਮ ਵਿਚ ਕਰਵਾਇਆ ਸ਼ਰਧਾਂਜਲੀ ਸਮਾਰੋਹ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904