ਅੰਮ੍ਰਿਤਸਰ: ਕੋਰੋਨਾਵਾਇਰਸ ਮਹਾਮਾਰੀ ਕਾਰਨ ਲੌਕਡਾਊਨ ਲੱਗਾ ਹੋਇਆ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।ਇਸ ਦੌਰਾਨ ਅੰਮ੍ਰਿਤਸਰ ਤੋਂ ਇੱਕ ਆਤਮ ਹੱਤਿਆ ਦੀ ਖਬਰ ਵੀ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਨੇ ਪੱਖੇ ਨਾਲ ਫਾਹਾ ਲਾ ਕਿ ਆਪਣੀ ਜਾਨ ਦੇ ਦਿੱਤੀ ਅਤੇ ਸੁਸਾਇਡ ਨੋਟ 'ਚ ਆਪਣੀ ਮੌਤ ਦਾ ਜ਼ਿੰਮੇਵਾਰ ਲੌਕਡਾਉਨ ਨੂੰ ਦੱਸਿਆ ਹੈ।


ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ ਜੋ ਅੰਮ੍ਰਿਤਸਰ ਦੇ ਰਾਣੀ ਕੇ ਬਾਗ ਦਾ ਵਾਸੀ ਸੀ। ਦਰਅਸਲ, ਜਸਵਿੰਦਰ ਦੀ ਪਤਨੀ ਨੇ ਹਾਲਹੀ 'ਚ ਚਾਰ ਸਾਲ ਬਾਅਦ ਇੱਕ ਬੱਚੇ ਨੂੰ ਜਨਮ ਦਿੱਤਾ। ਪਰ ਲੌਕਡਾਊਨ ਕਾਰਨ ਉਹ ਆਪਣੇ ਬੱਚੇ ਨੂੰ ਨਹੀਂ ਵੇਖ ਸੱਕਿਆ। ਜਸਵਿੰਦਰ ਨੇ ਲੌਕਡਾਊਨ ਤੋਂ ਪਹਿਲਾਂ ਆਪਣੀ ਪਤਨੀ ਨੂੰ ਜੰਮੂ ਉਸਦੇ ਪੇਕੇ ਭੇਜ ਦਿੱਤਾ ਸੀ, ਜਿਥੇ ਉਸਨੇ ਬੱਚੇ ਨੂੰ ਜਨਮ ਦਿੱਤਾ।

ਜਸਵਿੰਦਰ ਨੇ ਆਪਣੇ ਬੱਚੇ ਨੂੰ ਵੇਖਣ ਲਈ ਕਈ ਵਾਰ ਕੋਸ਼ਿਸ਼ ਵੀ ਕੀਤੀ ਪਰ ਉਸਨੂੰ ਲੱਖਣਪੁਰ ਦੀ ਹੱਦ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ।ਪੁਲਿਸ ਅਧਿਕਾਰੀਆਂ ਮੁਤਾਬਕ ਮ੍ਰਿਤਕ ਨੇ ਆਤਮ ਹੱਤਿਆ ਕਰਨ ਦੀ ਸਾਰੀ ਵਜਾਹ ਸੁਸਾਇਡ ਨੋਟ ਤੇ ਲਿੱਖੀ ਹੈ।


ਇਹ ਵੀ ਪੜ੍ਹੋ: ਸਰਹੱਦ 'ਤੇ ਭਾਰਤ ਤੇ ਚੀਨ ਦੀ ਫੌਜ ਭਿੜੀ, ਕਈ ਜਵਾਨ ਜ਼ਖਮੀ


ਝੋਨੇ ਦੀ ਲੁਆਈ 7000 ਤੱਕ ਮੰਗਣ ਲੱਗੇ ਮਜ਼ਦੂਰ, ਕਈ ਪੰਚਾਇਤਾਂ ਵੱਲੋਂ ਮਤੇ ਪਾਸ

ਬੰਦੇ ਦੇ ਪਿਸ਼ਾਬ ਨਾਲ ਉੱਸਰੇਗੀ ਚੰਨ ‘ਤੇ ਇਮਾਰਤ!

ਸ਼ਰਾਬ ਘੁਟਾਲਾ: SIT ਦੇ ਅੜਿੱਕੇ ਆਇਆ ਵੱਡਾ ਤਸਕਰ ਭੁਪਿੰਦਰ ਸਿੰਘ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ