ਚੰਡੀਗੜ੍ਹ : ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਫਿਰ ਧਮਕੀ ਦਿੱਤੀ ਹੈ। ਬੰਬੀਹਾ ਗੈਂਗ ਨੇ ਕਿਹਾ ਕਿ ਗੈਂਗਸਟਰ ਲਾਰੈਂਸ, ਜੱਗੂ ਭਗਵਾਨਪੁਰੀਆ ਅਤੇ ਗਾਇਕ ਮਨਕੀਰਤ ਔਲਖ ਸਾਡੇ ਜਾਨੀ ਦੁਸ਼ਮਣ ਹਨ। ਉਨ੍ਹਾਂ ਨੂੰ ਮਾਰੇ ਬਿਨਾਂ ਸਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ। ਮਨਕੀਰਤ ਔਲਖ ਨੂੰ ਹਰ ਹਾਲ 'ਚ 'ਚ ਮਾਰਨਾ ਹੈ। ਉਹ ਚਾਹੇ ਕੈਨੇਡਾ ਚਲਾ ਜਾਵੇ ਜਾਂ 7 ਅਸਮਾਨ ਪਾਰ ਕਰ ਕੇ ਰੱਬ ਕੋਲ ਜਾਵੇ, ਉਸ ਨੂੰ ਉਥੋਂ ਚੁੱਕ ਕੇ ਮਾਰ ਦੇਵੇਗਾ। ਇਹ ਧਮਕੀ ਸੁਲਤਾਨ ਦਵਿੰਦਰ ਬੰਬੀਹਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।