Faridkot breaking: ਫਰੀਦਕੋਟ ਦੇ 20 ਲੱਖ ਰਿਸ਼ਵਤ ਮਾਮਲੇ ਵਿੱਚ ਤਤਕਾਲੀ ਆਈਜੀ ਪ੍ਰਦੀਪ ਕੁਮਾਰ ਯਾਦਵ ਦੀਆਂ ਵੀ ਮੁਸ਼ਕਲਾਂ ਵਧ ਸਕਦੀਆਂ ਹਨ। ਇਸ ਸਬੰਧੀ ਕੇਸ ਵਿੱਚ ਨਾਮਜ਼ਦ ਗਊਸ਼ਾਲਾ ਦੇ ਮੁਖੀ ਮਹੰਤ ਮਲਕੀਤ ਦਾਸ ਨੇ ਅਦਾਲਤ ਵਿੱਚ ਇਕਬਾਲੀਆ ਬਿਆਨ ਦਰਜ ਕਰਵਾਇਆ ਹੈ। ਮਲਕੀਤ ਦਾਸ ਨੇ ਦਾਅਵਾ ਕੀਤਾ ਹੈ ਕਿ ਸਿਰਫ ਨਾਂ 'ਤੇ ਹੀ ਨਹੀਂ ਸਗੋਂ ਆਈਜੀ ਦੀ ਸਹਿਮਤੀ ਨਾਲ ਹੀ ਰਿਸ਼ਵਤ ਵਸੂਲੀ ਗਈ ਸੀ।
ਮਲਕੀਤ ਦਾਸ ਨੇ ਕਿਹਾ ਹੈ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਸ਼ਿਕਾਇਤਕਰਤਾ ਨੂੰ 20 ਲੱਖ ਦੀ ਬਜਾਏ 40 ਲੱਖ ਵਾਪਸ ਕਰਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਮਲਕੀਤ ਦਾਸ ਦੀ ਗਊਸ਼ਾਲਾ 'ਚ ਹੀ ਰਿਸ਼ਵਤ ਦੇ ਪੈਸੇ ਦਾ ਲੈਣ-ਦੇਣ ਹੋਇਆ ਸੀ। ਮਲਕੀਤ ਦਾਸ ਦਾ ਦਾਅਵਾ ਹੈ ਕਿ 35 ਲੱਖ ਦੇ ਸੌਦੇ ਵਿੱਚ 20 ਲੱਖ ਦੀ ਵਸੂਲੀ ਤੋਂ ਬਾਅਦ ਬਾਕੀ 15 ਲੱਖ ਲੈਣ ਲਈ ਲਈ ਆਈਜੀ ਨੇ ਦਬਾਅ ਬਣਾਇਆ ਸੀ।
ਮਲਕੀਤ ਦਾਸ ਨੇ ਕਿਹਾ ਹੈ ਕਿ ਸਾਢੇ ਤਿੰਨ ਸਾਲ ਪੁਰਾਣੇ ਬਾਬਾ ਦਿਆਲ ਦਾਸ ਕਤਲ ਕੇਸ 'ਚ ਸ਼ਿਕਾਇਤਕਰਤਾ ਤੋਂ ਡਰਾ ਧਮਕਾ ਕੇ ਰਿਸ਼ਵਤ ਵਸੂਲੀ ਗਈ ਸੀ। ਇਸ ਮਾਮਲੇ ਵਿੱਚ ਫਰੀਦਕੋਟ ਦੇ ਤਤਕਾਲੀ ਐਸਪੀ, ਡੀਐਸਪੀ, ਐਸਆਈ ਸਮੇਤ ਕੁੱਲ 5 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।