ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋਂ ਆਮ ਆਦਮੀ ਪਾਰਟੀ ਨੇ ਵੱਡਾ ਇਲਾਜ਼ਾਮ ਲਾਇਆ ਹੈ। ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਨੇ ਕਿਹਾ ਹੈ ਕਿ ਸੱਤਾ ਦੀ ਨੰਗੀ ਲੜਾਈ 'ਚ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਨਤਾ ਨੂੰ ਹੋਇਆ ਹੈ।

ਉਨ੍ਹਾਂ ਟਵੀਟ ਕਰਦਿਆਂ ਕਿਹਾ ਹੈ ਕਿ “ਕਾਂਗਰਸਿਆਂ ਨੂੰ ਪੰਜਾਬ ਦੀ ਖੁਸ਼ਹਾਲੀ ਦੀ ਨਹੀਂ, ਆਪਣੀ ਨਿੱਜੀ ਖੁਸ਼ਹਾਲੀ ਤੇ ਕੁਰਸੀ ਦੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅੱਜ ਇੱਕ ਡੁੱਬਦਾ TITANIC ਬਣ ਚੁੱਕੀ ਹੈ। 2022 'ਚ ਪੰਜਾਬੀ ਕਰਨਗੇ ਬਾਦਲ ਦਲ ਤੋਂ ਮਾੜਾ ਕਾਂਗਰਸ ਦਾ ਹਸ਼ਰ”-  @raghav_chadha

 

 

 

 

ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ