ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਲੋਕ ਸਭਾ ਚੋਣਾਂ ਪਹਿਲਾਂ ਅਹਿਮ ਕਦਮ ਪੁੱਟਿਆ ਹੈ। 'ਆਪ' ਨੇ ਆਪਣੇ ਸੰਗਠਨ ਢਾਂਚੇ ਦਾ ਵਿਸਥਾਰ ਕਰਦੇ ਹੋਏ ਸੂਬੇ ਦੀ ਸਿਆਸੀ ਪੜਚੋਲ (ਪੋਲੀਟੀਕਲ ਰਿਵਿਊ) ਕਮੇਟੀ ਦਾ ਗਠਨ ਕਰਨ ਦੇ ਨਾਲ ਸੂਬਾ ਪੱਧਰੀ, ਹਲਕਾ ਪੱਧਰੀ, ਜ਼ਿਲ੍ਹਾ ਪੱਧਰੀ ਤੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ।

ਪਾਰਟੀ ਦੇ ਮੁੱਖ ਦਫਤਰ ਵੱਲੋਂ ਜਾਰੀ ਸੂਚੀ ਅਨੁਸਾਰ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਪੋਲੀਟੀਕਲ ਰਿਵਿਊ ਕਮੇਟੀ ਦਾ ਚੇਅਰਮੈਨ, ਕਰਨਵੀਰ ਸਿੰਘ ਟਿਵਾਣਾ ਅਤੇ ਕੈਪਟਨ ਬਿਕਰਮ ਸਿੰਘ ਪਹੁਵਿੰਡ ਨੂੰ ਮੈਂਬਰ ਨਿਯੁਕਤ ਕੀਤਾ ਹੈ। ਸੂਬਾ ਪੱਧਰੀ ਟੀਮ ਤਹਿਤ ਹਰਭੁਪਿੰਦਰ ਸਿੰਘ ਧਰੋਹਰ ਨੂੰ ਜਨਰਲ ਸਕੱਤਰ ਜਦਕਿ ਸੰਯੁਕਤ ਸਕੱਤਰਾਂ ਵਿੱਚ ਗੁਰਪ੍ਰੀਤ ਸਿੰਘ ਚੂਹੜ ਚੱਕ, ਸੁਖਵਿੰਦਰ ਸਿੰਘ ਸੁੱਖੀ ਅਤੇ ਗੁਰਪ੍ਰੀਤ ਸਿੰਘ ਖੋਸਾ ਦੇ ਨਾਮ ਸਾਮਿਲ ਹਨ। ਕੈਪਟਨ ਗੁਰਮੇਲ ਸਿੰਘ ਨੂੰ ਕਰਤਾਰਪੁਰ, ਜਗਤਾਰ ਸਿੰਘ ਸੰਘੇੜਾ ਨੂੰ ਨਕੋਦਰ, ਲਖਬੀਰ ਸਿੰਘ ਨੂੰ ਜਲੰਧਰ ਉੱਤਰੀ, ਅਮਨਦੀਪ ਸਿੰਘ ਮੋਹੀ ਨੂੰ ਦਾਖਾ ਅਤੇ ਰਸਪਿੰਦਰ ਸਿੰਘ ਨੂੰ ਫਤਿਹਗੜ੍ਹ ਸਾਹਿਬ ਦਾ ਹਲਕਾ ਪ੍ਰਧਾਨ, ਜਸਪਾਲ ਸਿੰਘ ਚੀਚੀ ਨੂੰ ਹੁਸ਼ਿਆਰਪੁਰ ਦਾ ਹਲਕਾ-ਸਹਿ ਪ੍ਰਧਾਨ ਜਦਕਿ ਕਰਤਾਰ ਸਿੰਘ ਪਹਿਲਵਾਨ ਨੂੰ ਜਲੰਧਰ ਕੈਂਟ ਅਤੇ ਧਰਮਿੰਦਰ ਸਿੰਘ ਰੂਪਾਹੇੜੀ ਨੂੰ ਸਾਹਨੇਵਾਲ ਹਲਕੇ ਲਈ ਅਬਜਰਵਰ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਹਰਭਜਨ ਸਿੰਘ ਢੱਟ ਅਤੇ ਨਿਰਮਲ ਸਿੰਘ ਜੰਗਾਲ ਨੂੰ ਕਿਸਾਨ ਵਿੰਗ ਦਾ ਸੂਬਾ ਉਪ ਪ੍ਰਧਾਨ ਅਤੇ ਜਗਜੀਤ ਸਿੰਘ ਨੂੰ ਸੂਬਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦਕਿ ਬਲਦੀਪ ਸਿੰਘ ਨੂੰ ਬਰਨਾਲਾ, ਗੁਰਜੰਟ ਸਿੰਘ ਚੱਕ ਅਲੀਸ਼ੇਰ ਨੂੰ ਮਾਨਸਾ, ਪਲਵਿੰਦਰ ਸਿੰਘ ਦੁਸਾਂਝ ਨੂੰ ਜਲੰਧਰ ਅਤੇ ਗੁਰਦੇਵ ਸਿੰਘ ਪਿੱਪਲੀ ਨੂੰ ਜਲੰਧਰ ਦਿਹਾਤੀ ਤੋ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਹੈ।

ਯੂਥ ਵਿੰਗ 'ਚ ਪਰਮਜੀਤ ਸਿੰਘ ਪੰਮਾ ਨੂੰ ਸੂਬਾ ਉਪ ਪ੍ਰਧਾਨ, ਪੰਜਾਬ ਸਿੰਘ ਨੂੰ ਸੂਬਾ ਜਨਰਲ ਸਕੱਤਰ ਅਤੇ ਹਰਮਿੰਦਰ ਜੋਸ਼ੀ ਨੂੰ ਜਲੰਧਰ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਲੀਗਲ ਵਿੰਗ ਵਿੱਚ ਬੌਬੀ ਸੁਖਵਿੰਦਰ ਸਿੰਘ ਨੂੰ ਸੂਬਾ ਸੰਯੁਕਤ ਸਕੱਤਰ ਅਤੇ ਬਾਬੂ ਲਾਲ ਨੂੰ ਫਰੀਦਕੋਟ ਦਾ ਜ਼ਿਲ੍ਹਾ ਪ੍ਰਧਾਨ ਸੌਂਪਿਆ ਗਿਆ ਹੈ।

ਐਸ. ਸੀ. ਵਿੰਗ ਲਈ ਕੁਲਦੀਪ ਸਿੰਘ ਮਿੰਟੂ ਅਤੇ ਰਤਨ ਚੰਦ ਨੂੰ ਸੂਬਾ ਉਪ ਪ੍ਰਧਾਨ, ਅਮਰੀਕ ਸਿੰਘ ਰੌਣੀ ਅਤੇ ਲਾਲ ਸਿੰਘ ਨੂੰ ਸੂਬਾ ਸੰਯੁਕਤ ਸਕੱਤਰ, ਬਲਵੰਤ ਸਿੰਘ ਨੂੰ ਜਲੰਧਰ ਕਾਰਪੋਰੇਸਨ, ਅਸੋਕ ਸਿਸਰੋਵਾਲ ਨੂੰ ਪਟਿਆਲਾ ਦਿਹਾਤੀ ਅਤੇ ਅਮੀਰ ਚੰਦ ਸ਼ਾਹਪੁਰੀ ਨੂੰ ਜਲ੍ਹਿਾ ਪ੍ਰਧਾਨ ਐਸਸੀ ਵਿੰਗ ਜਲੰਧਰ ਦਿਹਾਤੀ ਲਗਾਇਆ ਗਿਆ ਹੈ।

ਇਸੇ ਤਰ੍ਹਾਂ ਸਮਿੱਤਰੀ ਦੇਵੀ ਨੂੰ ਮਹਿਲਾ ਵਿੰਗ ਦੀ ਸੂਬਾ ਸੰਯੁਕਤ ਸਕੱਤਰ, ਜਗਦੇਵ ਸਿੰਘ ਤਲਵੰਡੀ ਨੂੰ ਟਰਾਂਸਪੋਰਟ ਵਿੰਗ ਦੇ ਸੂਬਾ ਉਪ ਪ੍ਰਧਾਨ ਜਦਕਿ ਨਰੇਸ ਕੁਮਾਰ ਨੂੰ ਟਰਾਂਸਪੋਰਟ ਵਿੰਗ ਜਲੰਧਰ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਅਤੇ ਟਰੇਡ ਵਿੰਗ ਲਈ ਵੇਦ ਪ੍ਰਕਾਸ਼ ਨੂੰ ਫਰੀਦਕੋਟ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।