ਚੰਡੀਗੜ੍ਹ: 'ਆਮ ਆਦਮੀ ਪਾਰਟੀ' ਛੱਡ ਚੁੱਕੇ ਬਾਗੀ ਲੀਡਰ ਹਰਦੀਪ ਸਿੰਘ ਕਿੰਗਰਾ ਵੀਰਵਾਰ ਨੂੰ ਪਾਰਟੀ 'ਤੇ ਜੰਮ ਕੇ ਵਰ੍ਹੇ। ਉਨ੍ਹਾਂ ਨੇ 'ਆਪ' ਆਗੂ ਸੰਜੇ ਸਿੰਘ 'ਤੇ ਇਲਜ਼ਾਮ ਲਗਾਇਆ ਕਿ ਮਾਘੀ ਦੇ ਕੈਸ਼ ਫੰਡ 'ਚੋਂ ਸੰਜੇ ਸਿੰਘ ਨੇ ਪੰਜ ਲੱਖ ਰੁਪਏ ਆਪਣੀ ਜੇਬ 'ਚ ਪਾ ਲਏ ਸਨ। ਸਿਰਫ ਇੰਨਾ ਹੀ ਨਹੀਂ, ਉਨ੍ਹਾਂ ਨੇ ਦੁਰਗੇਸ਼ ਪਾਠਕ 'ਤੇ ਮਹੀਨੇ 'ਚ ਇਕ ਮੁਲਾਕਾਤ ਕਰਨ ਲਈ 5-5 ਲੱਖ ਰੁਪਏ ਵਸੂਲਣ ਦਾ ਵੀ ਇਲਜ਼ਾਮ ਲਗਾਇਆ ਹੈ।
ਕਿੰਗਰਾ ਨੇ ਕਿਹਾ ਕਿ ਦੁਰਗੇਸ਼ ਪਾਠਕ ਦਾ ਕਹਿਣਾ ਸੀ ਕਿ ਜੇਕਰ ਕੋਈ ਪੰਜਾਬ ਦਾ ਨੇਤਾ ਬਣਨਾ ਚਾਹੁੰਦਾ ਹੈ ਤਾਂ ਉਸ ਦੇ ਨਾਲ ਪੰਜਾਬ ਘੁੰਮੇ, ਇਸ ਤਰ੍ਹਾਂ ਖੁਦ ਹੀ ਉਸ ਦੀ ਪੰਜਾਬ ਦੇ ਨੇਤਾ ਦੇ ਰੂਪ 'ਚ ਪਛਾਣ ਹੋ ਜਾਵੇਗੀ। ਇਸ ਦੇ ਬਦਲੇ ਵੀ 5 ਲੱਖ ਰੁਪਏ ਲਏ ਜਾਂਦੇ ਰਹੇ। ਕਿੰਗਰਾ ਨੇ ਇਸ ਮੌਕੇ ਆਸ਼ੂਤੋਸ਼ ਨੂੰ ਵੀ ਘੇਰਿਆ।
ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਕਿੰਗਰਾ ਸੁੱਚਾ ਸਿੰਘ ਛੋਟੇਪੁਰ ਦੇ ਬਹੁਤ ਖਾਸ ਹਨ। ਦਿੱਲੀ ਦੀ ਲੀਡਰਸ਼ਿਪ ਨੇ ਕਿੰਗਰਾ ਨੂੰ ਸਾਈਡ 'ਤੇ ਕਰਕੇ ਕਿਸੇ ਹੋਰ ਉਮੀਦਵਾਰ
ਨੂੰ ਟਿਕਟ ਦੇ ਦਿੱਤੀ ਸੀ ਅਤੇ ਪਾਰਟੀ ਦੀ ਪਹਿਲੀ ਸੂਚੀ ਆਉਣ ਤੋਂ ਬਾਅਦ ਕਿੰਗਰਾ ਨੇ ਪਾਰਟੀ 'ਚੋਂ ਅਸਤੀਫਾ ਦੇ ਦਿੱਤਾ ਸੀ।