ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ 29 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਅਤੇ ਪਾਰਟੀ ਦੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਸਾਂਸਦ ਭਗਵੰਤ ਮਾਨ ਨੇ ਉਮੀਦਵਾਰਾਂ ਦਾ ਐਲਾਨ ਕੀਤਾ। ਪਾਰਟੀ ਪਹਿਲਾਂ ਹੀ 32 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਅੱਜ ਕੀਤੇ ਗਏ ਐਲਾਨ ਨਾਲ ਪਾਰਟੀ ਦੇ ਐਲਾਨੇ ਗਏ ਉਮੀਦਵਾਰਾਂ ਦੀ ਗਿਣਤੀ 61 ਹੋ ਗਈ ਹੈ।
ਪਾਰਟੀ ਨੇ ਭੁਲੱਥ ਹਲਕੇ ਤੋਂ ਸੁਖਪਾਲ ਸਿੰਘ ਖਹਿਰਾ, ਤਰਨਤਾਰਨ ਤੋਂ ਪਹਿਲਵਾਨ ਕਰਤਾਰ ਸਿੰਘ, ਬੰਗਾ ਤੋਂ ਹਰਜੋਤ ਕੌਰ,ਭੋਹਾ ਤੋਂ ਵਿਨੋਦ ਕੁਮਾਰ , ਦੀਨਾਨਗਰ ਤੋਂ ਜੋਗਿੰਦਰ ਸਿੰਘ ਛੀਨਾ ,ਡੇਰਾ ਬਾਬਾ ਨਾਨਕ ਤੋਂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ,ਨਕੋਦਰ ਤੋਂ ਜਗਤਾਰ ਸਿੰਘ ਸੰਘੇੜਾ,ਸ਼ਾਹਕੋਟ ਤੋਂ ਡਾ: ਅਮਰਜੀਤ ਸਿੰਘ ਥਿੰਦ ,ਜਲੰਧਰ ਨਾਰਥ ਤੋਂ ਗੁਲਸ਼ਨ ਸ਼ਰਮਾ,ਜਲੰਧਰ ਵੈਸਟ ਤੋਂ ਦਰਸ਼ਨ ਲਾਲ ਭਗਤ,ਆਦਮਪੁਰ ਤੋਂ ਹੰਸ ਰਾਜ ਰਾਣਾ,ਹਰਗੋਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ,ਸੁਜਾਨਪੁਰ ਤੋਂ ਕੁਲਭੂਸ਼ਣ ਸਿੰਘ ਮਿਨਹਾਸ, ਮੁਕੇਰੀਆ ਤੋਂ ਸੁਲ਼ਖਣ ਜੱਗੀ, ਹੁਸ਼ਿਆਰਪੁਰ ਤੋਂ ਪਰਮਜੀਤ ਸਚਦੇਵਾ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ।
ਇਸ ਤਰ੍ਹਾਂ ਨਵਾਂ ਸ਼ਹਿਰ ਤੋਂ ਚਰਨਜੀਤ ਸਿੰਘ ਚੰਨੀ, ਚਮਕੌਰ ਸਾਹਿਬ ਤੋਂ ਡਾਕਟਰ ਚਰਨਜੀਤ ਸਿੰਘ, ਖਰੜ ਕੰਵਰ ਸੰਧੂ, ਜਗਰਾਓਂ ਤੋਂ ਸਰਬਜੀਤ ਕੌਰ ਮਾਣੂਕੇ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰੀ, ਧਰਮਕੋਟ ਤੋਂ ਡਾਕਟਰ ਰਣਜੋਧ ਸਿੰਘ ਸਰਾਂ, ਗਿੱਦੜਬਾਹਾ ਤੋਂ ਜਗਦੀਪ ਸਿੰਘ ਸੰਧੂ, ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੌਰੀ, ਸਮਾਣਾ ਤੋਂ ਜਗਤਾਰ ਸਿੰਘ ਰਾਜਲਾ, ਫਤਹਿਗੜ੍ਹ ਸਾਹਿਬ ਤੋਂ ਲਖਵੀਰ ਸਿੰਘ ਰਾਏ , ਬਰਨਾਲਾ ਤੋਂ ਮੀਤ ਹੇਅਰ, ਭਦੌੜ ਤੋਂ ਭਿਰਮਲ ਸਿੰਘ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ।