ਪਿੰਡ ਵਾਲਿਆਂ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਉਹ ਪਟਿਆਲਾ ਨਹੀਂ, ਬਲਕਿ ਸੰਗਰੂਰ ਜ਼ਿਲ੍ਹੇ ਵਿੱਚ ਪਹੁੰਚ ਗਏ ਹਨ। ਫਿਰ ਤੁਰੰਤ ਉਨ੍ਹਾਂ ਦਾ ਸਾਰਾ ਕਾਫ਼ਲਾ ਵਾਪਸ ਮੁੜਿਆ ਤੇ ਪਟਿਆਲਾ ਆਇਆ। ਅਸਲ ਵਿੱਚ ਨੀਨਾ ਮਿੱਤਲ ਦਾ ਸ਼ੁੱਕਰਵਾਰ ਸਵੇਰੇ 10 ਵਜੇ ਜ਼ਿਲ੍ਹਾ ਪਟਿਆਲਾ ਦੇ ਆਖ਼ਰੀ ਪਿੰਡ ਖੇੜੀ ਨਗਰੀਆ ਵਿੱਚ ਚੋਣ ਜਲਸਾ ਹੋਣਾ ਸੀ।
ਪਾਰਟੀ ਸੰਰਥਕਾਂ ਨੇ ਅੱਧਾ ਘੰਟਾ ਪਹਿਲਾਂ ਤਕਰੀਬਨ ਸਾਢੇ 9 ਵਜੇ ਹੀ ਤਿਆਰੀਆਂ ਪੂਰੀਆਂ ਕਰ ਲਈਆਂ ਸੀ ਤੇ ਨੀਨਾ ਮਿੱਤਲ ਦੀ ਉਡੀਕ ਕਰਨ ਲੱਗੇ। ਪਰ ਜਦੋਂ ਉਹ 11 ਵਜੇ ਤਕ ਵੀ ਨਹੀਂ ਪਹੁੰਚੇ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ। ਇਸ ਦੇ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਅਸਲ ਵਿੱਚ ਉਹ ਪਟਿਆਲਾ ਦੀ ਬਜਾਇ ਸੰਗਰੂਰ ਪਹੁੰਚ ਗਏ ਹਨ।
ਇਸੇ ਦੌਰਾਨ ਪਟਿਆਲਾ ਤੇ ਸੰਗਰੂਰ ਵਿੱਚ ਉਲਝੀ ਨੀਨਾ ਮਿੱਤਲ ਨੂੰ ਪਿੰਡਾਂ ਦੀਆਂ ਕੰਧਾਂ 'ਤੇ ਅਕਾਲੀ-ਬੀਜੇਪੀ ਦੇ ਸਮਰਥਕਾਂ ਦੇ ਪੋਸਟਰ ਲੱਗੇ ਦਿੱਸੇ ਜਿਨ੍ਹਾਂ ਨੂੰ ਵੇਖ ਉਹ ਭੜਕ ਗਏ ਤੇ ਤੁਰੰਤ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ। ਉਨ੍ਹਾਂ ਦੱਸਿਆ ਕਿ 13 ਮਈ ਨੂੰ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪੰਜਾਬ ਆ ਰਹੇ ਹਨ।