ਅੰਮ੍ਰਿਤਸਰ: ਆਮ ਆਦਮੀ ਪਾਰਟੀ ਹਲਕਾ ਉੱਤਰੀ ਦੀ ਅਹਿਮ ਪ੍ਰੈਸ ਕਾਨਫਰੈਂਸ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੇ ਨਿਵਾਸ ਸਥਾਨ ਸਥਿਤ ਦਫ਼ਤਰ ਵਿਖੇ ਹਲਕਾ ਉੱਤਰੀ ਦੇ ਬੁਲਾਰੇ ਅਰਵਿੰਦਰ ਭੱਟੀ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹਲਕਾ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਅਤੇ ਹਲਕਾ ਉੱਤਰੀ ਤੋਂ ਇਲੈਕਸ਼ਨ ਲੜ੍ਹ ਰਹੇ ਹਨ, ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਜੀ ਦੀ ਸਕਿਉਰਿਟੀ ਘਟਾਈ ਜਾ ਰਹੀ ਹੈ ਅਤੇ ਉਹਨਾਂ ਦੀ ਸੁਰੱਖਿਆ ਨਾਲ ਖਿਲਵਾੜ ਕਿੱਤਾ ਜਾ ਰਿਹਾ ਹੈ।


ਉਹਨਾਂ ਕਿਹਾ ਕਿ ਸੂਤਰਾਂ ਦੇ ਅਦਾਰਿਆਂ ਤੋਂ ਪਤਾ ਲੱਗ ਰਿਹਾ ਹੈ ਕਿ ਕਈ ਨਾਮਵਰ ਗੈਂਗਸਟਰਾਂ ਨੂੰ ਛੱਡਿਆ ਜਾ ਰਿਹਾ ਹੈ, ਜਿਵੇਂ ਕਿ ਪਤਾ ਹੀ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਗੈਂਗਸਟਰਾਂ ਨਾਲ 36 ਦਾ ਆਂਕੜਾ ਰਿਹਾ ਹੈ, ਉਹਨਾਂ ਆਸ਼ੰਕਾ ਜਤਾਈ ਕਿ ਇਹ ਗੈਂਗਸਟਰ ਡਾ. ਕੁੰਵਰ ਵਿਜੇ ਪ੍ਰਤਾਪ ਤੇ ਹਮਲਾ ਵੀ ਕਰਵਾ ਸਕਦੇ ਹਨ ,ਉਹਨਾਂ ਕਿਹਾ ਕਿ ਇਸਦੀ ਸ਼ਿਕਾਇਤ DGP ਸਾਬ ਨੂੰ ਵੀ ਭੇਜੀ ਗਈ ਹੈ ਅਤੇ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ। 


ਉਹਨਾਂ ਆਰੋਪ ਲਗਉਂਦਿਆ ਕਿਹਾ ਕਿ ਡਾ. ਕੁੰਵਰ ਵਿਜੇ ਪ੍ਰਤਾਪ ਜੀ ਦੀ ਸੁਰੱਖਿਆ ਵਿੱਚ ਵਰਤੀ ਜਾ ਰਹੀ ਕੋਤਾਹੀ ਦੇ ਜਿੰਮੇਵਾਰ ਪੰਜਾਬ ਸਰਕਾਰ ਅਤੇ ਖ਼ਾਸ ਕਰਕੇ ਪੰਜਾਬ ਸਰਕਾਰ ਦੇ ਗ੍ਰਹਿ ਮੰਤਰੀ ਸੁੱਖੀ ਰੰਧਾਵਾ ਹਨ,ਜਿਨ੍ਹਾਂ ਕੋਲ ਸਾਰਾ ਗ੍ਰਹਿ ਮੰਤਰਾਲਾ ਹੈ ਉਹਨਾਂ ਕਿਹਾ ਕਿ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸਦੀ ਜ਼ਿਮੇਵਾਰੀ ਗ੍ਰਹਿ ਮੰਤਰੀ ਸੁਖੀ ਰੰਧਾਵਾ ਜੀ ਦੀ ਹੋਵੇਗੀ। 


ਸ਼ੁਕਰਾਤ ਕਾਲੜਾ ਨੇ ਕਿਹਾ ਕਿ ਹਲਕਾ ਉਤੱਰੀ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਵਧਦੀ ਲੋਕਪ੍ਰਿਯਤਾ ਤੋਂ ਬੌਖਲਾਏ ਵਿਰੋਧੀ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ, ਉਹਨਾਂ ਕਿਹਾ ਕਿ ਭਰੋਸੇਮੰਦ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੇਲ ਅੰਦਰ ਮੌਜੂਦ ਗੈਂਗਸਟਰਾਂ ਵਲੋਂ ਕੁੰਵਰ ਸਾਹਬ ਦੀ ਮਦਦ ਕਰਨ ਦੇ ਨਾਮ ਤੇ ਆਡੀਓ ਕਾਲ ਰਿਕਾਰਡ ਕਰਕੇ ਵਾਇਰਲ ਕਿੱਤਿਆ ਜਾ ਸਕਦੀਆਂ ਹਨ।