Jalandhar West Bypoll Result: ਪੰਜਾਬ ਦੇ ਜਲੰਧਰ ਪੱਛਮੀ (ਰਾਖਵੀਂ) ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਨਤੀਜਾ ਸ਼ਨੀਵਾਰ ਨੂੰ ਐਲਾਨਿਆ ਜਾ ਰਿਹਾ ਹੈ। ਦੱਸ ਦੇਈਏ ਕਿ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਸੀ। ਇਸ ਸੀਟ ਲਈ 15 ਉਮੀਦਵਾਰ ਮੈਦਾਨ ਵਿੱਚ ਹਨ। ਇਸ ਵਿੱਚ ਭਾਜਪਾ ਤੋਂ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ (ਆਪ) ਤੋਂ ਮਹਿੰਦਰ ਪਾਲ ਭਗਤ, ਕਾਂਗਰਸ ਤੋਂ ਸੁਰਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਸਰਬਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਤੋਂ ਸੁਰਜੀਤ ਕੌਰ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਤੋਂ ਡਾ. ਬਿੰਦਰ ਕੁਮਾਰ ਚੋਣ ਮੈਦਾਨ ਵਿੱਚ ਹਨ।
ਇਸ ਸਮੇਂ ਚੋਣ ਨਤੀਜਿਆਂ ਦੇ ਰੁਝਾਨ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ ਚੱਲ ਰਹੇ ਹਨ। ਦੱਸ ਦੇਈਏ ਕਿ ਦੂਜੇ ਰਾਉਂਡ ਵਿੱਚ ਮਹਿੰਦਰ ਭਗਤ 9497 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਤੋਂ ਬਾਅਦ ਕਾਂਗਰਸ ਤੋਂ ਸੁਰਿੰਦਰ ਕੌਰ 3161 ਵੋਟਾਂ ਨਾਲ ਅੱਗੇ। ਜਦਕਿ ਬੀਜੇਪੀ ਤੋਂ ਸ਼ੀਤਲ ਅੰਗੁਰਲ 1854 ਵੋਟਾਂ ਨਾਲ ਸਭ ਤੋਂ ਪਿੱਛੇ ਚੱਲ ਰਹੇ ਹਨ।
ਮਹਿੰਦਰ ਭਗਤ 6336 ਵੋਟਾਂ ਨਾਲ ਅੱਗੇ
ਜਲੰਧਰ ਪੱਛਮੀ ਜ਼ਿਮਨੀ ਚੋਣ ਰਾਊਂਡ-1
ਮਹਿੰਦਰ ਭਗਤ ਆਪ- 3971
ਸੁਰਿੰਦਰ ਕੌਰ ਕਾਂਗਰਸ-1722
ਸ਼ੀਤਲ ਅੰਗੁਰਾਲ ਭਾਜਪਾ-1073
ਰਾਊਂਡ-2
ਮਹਿੰਦਰ ਭਗਤ ਆਪ-9497
ਸੁਰਿੰਦਰ ਕੌਰ ਕਾਂਗਰਸ-3161
ਸ਼ੀਤਲ ਅੰਗੁਰਾਲ ਭਾਜਪਾ-1854
ਰਾਊਂਡ-2
ਮਹਿੰਦਰ ਭਗਤ ਆਪ-13847
ਸੁਰਿੰਦਰ ਕੌਰ ਕਾਂਗਰਸ-4938
ਸ਼ੀਤਲ ਅੰਗੁਰਲ ਬੀਜੇਪੀ-2782