ਫ਼ਾਜ਼ਿਲਕਾ: ਥਾਣਾ ਖੂਈਖੇੜਾ ਵਿੱਚ ਅੱਜ ਜਲਾਲਾਬਾਦ (Jalalabad) ਤੋਂ ਸਾਬਕਾ ਵਿਧਾਇਕ ਰਮਿੰਦਰ ਆਂਵਲਾ (Raminder Singh Awla) ਆਪਣੀ ਟੀਮ ਨਾਲ ਪਹੁੰਚੇ। ਉਨ੍ਹਾਂ ਮੌਕੇ 'ਤੇ ਹੀ ਐਸਐਚਓ ਨੂੰ ਫੋਨ ਲਾ ਲਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਬਲਾਕ ਸੰਮਤੀ ਦੇ ਐਸਸੀ ਮੈਂਬਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਘਰ ਵਿੱਚ ਦੇਰ ਰਾਤ ਪਹੁੰਚ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਸਭ ਨਹੀਂ ਚੱਲਣ ਦੇਣਗੇ।


ਹਾਲਾਂਕਿ ਮੌਕੇ ਤੇ ਸਾਬਕਾ ਵਿਧਾਇਕ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਪੁਲਿਸ ਵੱਲੋਂ ਉਨ੍ਹਾਂ ਦੇ ਬਲਾਕ ਸੰਮਤੀ ਦੇ ਐਸਸੀ ਮੈਂਬਰਾਂ ਨੂੰ ਧਮਕਾਇਆ ਜਾ ਰਿਹਾ ਹੈ। ਬੀਤੀ ਰਾਤ ਵੀ ਥਾਣਾ ਖੂਈਖੇੜਾ ਪੁਲਿਸ ਵੱਲੋਂ ਉਨ੍ਹਾਂ ਦੇ ਐਸਸੀ ਮੈਂਬਰ ਦੇ ਘਰ ਪਹੁੰਚ ਕੇ ਨਜਾਇਜ਼ ਪ੍ਰਸ਼ਾਨ ਕੀਤਾ ਗਿਆ। 


ਇਹ ਵੀ ਪੜ੍ਹੋ- Punjab Breaking News LIVE: ਕੇਜਰੀਵਾਲ ਵੱਲੋਂ 10 ਲੱਖ ਨੌਕਰੀਆਂ ਦਾ ਐਲਾਨ, ਜੈਕਲੀਨ ਫਰਨਾਂਡੀਜ਼ ਨੂੰ ਰਾਹਤ, ਮੀਂਹ ਤੋਂ ਮਿਲੇਗੀ ਰਾਹਤ, ਗੈਂਗਸਟਰ ਗੋਲਡੀ ਬਰਾੜ ਨੂੰ ਦਬੋਚਣਾ ਔਖਾ, ਕਿਸਾਨਾਂ ਨੂੰ ਮਿਲੇਗਾ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ?


ਹਾਲਾਂਕਿ ਮੌਕੇ ਤੇ ਪਹੁੰਚੇ ਉਕਤ ਐਸਸੀ ਮੈਂਬਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣਾ ਬਲਾਕ ਸੰਮਤੀ ਦਾ ਚੇਅਰਮੈਨ ਬਣਾਉਣਾ ਚਾਹੁੰਦੀ ਹੈ। ਇਸ ਕਰਕੇ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਉਹ ਆਪਣੀ ਵੋਟ ਉਨ੍ਹਾਂ ਦੇ ਚੇਅਰਮੈਨ ਦੇ ਹੱਕ ਵਿੱਚ ਭੁਗਤਾਉਣ ਤੇ ਨਾ ਭੁਗਤਾਉਣ ਦੀ ਸੂਰਤ ਵਿੱਚ ਉਨ੍ਹਾਂ ਦੇ ਤਿੰਨ ਸਾਲ ਪਹਿਲਾਂ ਖੂਈਖੇੜਾ ਥਾਣੇ ਵਿੱਚ ਹੋਏ ਰਾਜ਼ੀਨਾਮੇ ਮਾਮਲੇ ਚ ਪਰਚਾ ਕਰਵਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ।


ਇਹ ਵੀ ਪੜ੍ਹੋ- ਸ਼ਾਹਰੁਖ ਖਾਨ ਨੂੰ ਵੱਡੀ ਰਾਹਤ, ਵਡੋਦਰਾ ਸਟੇਸ਼ਨ ਭਗਦੜ ਮਾਮਲੇ `ਚ ਸੁਪਰੀਮ ਕੋਰਟ ਸੁਣਾਇਆ ਇਹ ਫ਼ੈਸਲਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।