ਚੰਡੀਗੜ੍ਹ: ਡਰੱਗ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਤੇ ਅਸੀਂ ਇਸ 'ਤੇ ਲੜਾਂਗੇ। ਇਹ ਗੱਲ ਸੁਖਪਾਲ ਸਿੰਘ ਖਹਿਰਾ ਨੇ ਮੀਟਿੰਗ ਤੋਂ ਬਾਅਦ ਕਹੀ ਹੈ। ਉਨ੍ਹਾਂ ਕਿਹਾ ਮੀਟਿੰਗ ਵਿੱਚ 13 ਵਿਧਾਇਕ ਆਏ ਹਨ ਤੇ ਬਾਕੀ ਜ਼ਰੂਰੀ ਕੰਮਾਂ ਵਿੱਚ ਰੁੱਝੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇੱਕਜੁਟ ਹਾਂ ਤੇ ਮਿਲ ਕੇ ਚਲਾਂਗੇ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੂੰ ਆਪਣੀ ਗੱਲ ਕਹਿਣ ਦਾ ਹੱਕ਼ ਹੈ ਤੇ ਅਸੀਂ ਆਪਣੀ ਗੱਲ ਕਹਾਂਗੇ। ਉਨ੍ਹਾਂ ਕਿਹਾ ਪੰਜਾਬ ਨੂੰ ਖ਼ੁਦਮਖਤਾਰੀ ਚਾਹੀਦਾ ਹੈ ਤੇ ਇਸ ਨਾਲ ਹੀ ਪੰਜਾਬ ਯੂਨਿਟ ਮਜ਼ਬੂਤ ਹੋਵੇਗੀ। ਫਿਲਹਾਲ ਪਾਰਟੀ ਦਿੱਲੀ ਤੋਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸੈਸ਼ਨ ਵਿੱਚ ਅਕਾਲੀ ਦਲ ਖਿਲਾਫ ਡਰੱਗ, ਰੇਤ ਸਮੇਤ ਸਾਰੇ ਅਹਿਮ ਮੁਦੇ ਉਠਾਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਤੇ ਅਕਾਲੀਂ ਦਲ ਫੇਲ੍ਹ ਹੋ ਚੁੱਕਿਆ ਤੇ ਲੋਕ ਸਾਡੇ ਵੱਲ ਉਮੀਦ ਨਾਲ ਵੇਖ ਰਹੇ ਹਨ।