ਮਜੀਠੀਆ 'ਤੇ ਚੱਲੂ ਕਾਨੂੰਨ ਦਾ ਡੰਡਾ!
ਏਬੀਪੀ ਸਾਂਝਾ | 19 Mar 2018 04:02 PM (IST)
ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਜੇ ਐਸਟੀਐਫ ਦੀ ਰਿਪੋਰਟ ਵਿੱਚ ਮਜੀਠੀਆ ਖਿਲਾਫ ਕੁਝ ਹੈ ਤਾਂ ਕਾਨੂੰਨ ਆਪਣਾ ਕੰਮ ਕਰੇਗੀ। ਮੈਂ ਅਜੇ ਰਿਪੋਰਟ ਨਹੀਂ ਦੇਖੀ। ਕੇਜਰੀਵਾਲ ਦੀ ਮੁਆਫੀ ਬਾਰੇ ਉਨ੍ਹਾਂ ਕਿਹਾ ਕਿ ਮੁਆਫੀ ਮੰਗਣੀ ਮਰਦਾਂ ਦਾ ਕੰਮ ਨਹੀਂ। ਮਨਪ੍ਰੀਤ ਬਾਦਲ ਅੱਜ ਵਿਧਾਨ ਸਭਾ ਦੇ ਬਜਟ ਇਜਲਾਸ ਤੋਂ ਪਹਿਲਾਂ ਕੈਬਨਿਟ ਦੀ ਮੀਟਿੰਗ ਵਿੱਚ ਪਹੁੰਚੇ ਸੀ। ਇਸ ਮੀਟਿੰਗ ਵਿੱਚ ਕਈ ਅਹਿਮ ਮੁੱਦਿਆਂ 'ਤੇ ਵਿਚਾਰਾਂ ਹੋਈਆਂ। ਮੀਟਿੰਗ ਮਗਰੋਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੰਤਰੀਆਂ ਦੇ ਇਨਕਮ ਟੈਕਸ ਦਾ ਬਿੱਲ ਵਿਧਾਨ ਸਭਾ ਵਿੱਚ ਆਵੇਗਾ। ਬਿੱਲ਼ ਪਾਸ ਹੋਣ ਮਗਰੋਂ ਮੰਤਰੀ ਖੁਦ ਟੈਕਸ ਭਰਨਗੇ। ਇਸ ਤੋਂ ਇਲਾਵਾ ਗੈਰ ਕਾਨੂੰਨੀ ਕਾਲੋਨੀਆਂ ਬਾਰੇ ਬਿੱਲ ਵੀ ਆਵੇਗਾ। ਇਸ ਤਹਿਤ ਜਿਹੜੇ ਸਰਕਾਰੀ ਸ਼ਰਤਾਂ ਪੂਰੀਆਂ ਕਰਨਗੇ, ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇਗਾ। ਇਸ ਵੇਲੇ ਪੰਜਾਬ ਵਿੱਚ 7000 ਦੇ ਕਰੀਬ ਗੈਰ ਕਨੂੰਨੀ ਕਾਲੋਨੀਆਂ ਹਨ। ਮਨਪ੍ਰੀਤ ਨੇ ਕਿਹਾ ਕਿ ਹੁੱਕਾ ਤੇ ਸ਼ੀਸ਼ਾ ਬਾਰ 'ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜੀ ਖ਼ਰਾਬ ਨਹੀਂ ਹੋਣ ਦਿਆਂਗੇ।