'ਪੰਜਾਬ ਆਉਣਗੇ ਕੇਜਰੀਵਾਲ, ਡਰੱਗ ਮਾਮਲਾ ਵੀ ਉਠਾਉਣਗੇ'
ਏਬੀਪੀ ਸਾਂਝਾ | 19 Mar 2018 12:54 PM (IST)
ਚੰਡੀਗੜ੍ਹ: "ਕੇਜਰੀਵਾਲ 2019 ਲੋਕ ਸਭਾ ਚੋਣਾਂ ਵਿੱਚ ਪੰਜਾਬ ਆ ਕੇ ਚੋਣ ਪ੍ਰਚਾਰ ਕਰਨਗੇ। ਉਹ ਡਰੱਗ ਦੇ ਮਸਲੇ 'ਤੇ ਵੀ ਬੋਲਣਗੇ।" ਇਹ ਗੱਲ ਆਮ ਆਦਮੀ ਪਾਰਟੀ ਦੇ ਲੀਡਰ ਅਮਨ ਅਰੋੜਾ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਹੀ ਹੈ। ਇਸ ਤੋਂ ਪਹਿਲਾਂ 'ਆਪ' ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਕਿਹਾ ਸੀ ਕਿ ਕੇਜਰੀਵਾਲ ਦਾ ਪੰਜਾਬ 'ਚ ਵੜਣਾ ਔਖਾ ਹੈ। ਅਰੋੜਾ ਨੇ ਕਿਹਾ, "ਮੈਂ ਬਦਲਿਆ ਨਹੀਂ ਹਾਂ ਤੇ ਅੱਜ ਵੀ ਮਜੀਠੀਆ ਦੇ ਖਿਲਾਫ ਹਾਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਆਪਣੀ ਥਾਂ ਠੀਕ ਹਨ ਤੇ ਮੈਂ ਆਪਣੀ ਥਾਂ ਠੀਕ ਹਾਂ। ਕੇਜਰੀਵਾਲ ਨੇ ਬਹੁਤ ਵਿਚਾਰ ਤੋਂ ਬਾਅਦ ਮੁਆਫੀ ਮੰਗੀ ਹੈ।" ਉਨ੍ਹਾਂ ਕਿਹਾ, "ਅਸੀਂ ਪਾਰਟੀ ਨੂੰ ਟੁੱਟਣ ਨਹੀਂ ਦਿਆਂਗੇ ਤੇ ਮੈਂ ਅੱਜ ਵੀ ਕਹਿਣਾ ਹਾਂ ਕਿ ਮਜੀਠੀਆ ਡਰੱਗ ਸਮੱਗਲਰ ਹੈ।" ਅਰੋੜਾ ਨੇ ਕਿਹਾ, "ਪਹਿਲਾਂ ਅਸੀਂ ਮਜੀਠੀਆ ਨੂੰ ਪੁੱਛਦੇ ਸੀ ਪਰ ਹੁਣ ਕੈਪਟਨ ਨੂੰ ਵੀ ਪੁੱਛਦੇ ਹਾਂ ਕਿ ਕਾਰਵਾਈ ਕਿਉਂ ਨਹੀਂ ਹੋਈ। ਨਸ਼ਾ ਕਿਉਂ ਨਹੀਂ ਰੁਕਿਆ?" ਉਨ੍ਹਾਂ ਕਿਹਾ ਕਿ ਉਹ ਪਾਰਟੀ ਲਈ ਲਗਤਾਰ ਲੜਦੇ ਰਹਿਣਗੇ।