ਇਸ ਦਿਨ ਖੁੱਲਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ
ਏਬੀਪੀ ਸਾਂਝਾ | 19 Mar 2018 10:29 AM (IST)

ਚੰਡੀਗੜ੍ਹ: ਹਰ ਸਾਲ ਸਿੱਖਾਂ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਸ਼ੁਰੂ ਹੋਣ ਪ੍ਰਤੀ ਉਤਸੁਕਤਾ ਰਹਿੰਦੀ ਹੈ। ਤਾਜ਼ਾ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਨੂੰ ਖੁੱਲ੍ਹਣਗੇ। ਗੁਰਦਆਰਾ ਗੁਰੂ ਗੋਬਿੰਦ ਸਿੰਘ ਰਿਸ਼ੀਕੇਸ਼ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ 25 ਮਈ ਨੂੰ ਹੇਮਕੁੰਟ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਵੇਗਾ ਤੇ ਸੰਗਤ 10 ਅਕਤੂਬਰ ਤੱਕ ਦਰਸ਼ਨ ਕਰ ਸਕੇਗੀ। ਉਨ੍ਹਾਂ ਦੱਸਿਆ ਕਿ ਸੰਗਤ ਦੇ ਰਹਿਣ, ਲੰਗਰ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ।