ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਰੋੜਾਂ ਦੀ ਗਿਣਤੀ ਵਿੱਚ ਰੁਜਗਾਰ ਮੁਹੱਈਆ ਕਰ ਰਹੇ ਛੋਟੇ-ਵੱਡੇ ਦੁਕਾਨਦਾਰਾਂ ਨੂੰ ਲੌਕਡਾਉਨ ਪ੍ਰਕੋਪ ਤੋਂ ਉਭਰਨ ਲਈ ਵਰਕਿੰਗ ਕੈਪੀਟਲ ਲੋਨ ਮੁਹੱਈਆ ਕੀਤਾ ਜਾਵੇ।
ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਅਮਨ ਅਰੋੜਾ ਨੇ ਕਿਹਾ ਕਿ ਦੇਸ਼ ਦਾ ਸੰਗਠਿਤ ਤੇ ਗੈਰ ਸੰਗਠਿਤ ਪਰਚੂਨ ਬਾਜ਼ਾਰ 1300 ਬਿਲੀਅਨ ਯੂਐਸ ਡਾਲਰ ਦਾ ਕਾਰੋਬਾਰ ਕਰ ਰਿਹਾ ਹੈ। ਦੋ ਕਰੋੜ ਦੇ ਕਰੀਬ ਛੋਟੇ-ਵੱਡੇ ਦੁਕਾਨਦਾਰ ਲਗਪਗ 5 ਕਰੋੜ ਤੋਂ ਜ਼ਿਆਦਾ ਨੌਕਰੀਆਂ ਮਹੱਈਆ ਕਰ ਰਹੇ ਹਨ। ਲੌਕਡਾਊਨ ਦੇ ਮਾਰੂ ਪ੍ਰਭਾਵ ਤੋਂ ਬਚਾਉਣ ਲਈ ਇਨ੍ਹਾਂ ਦੁਕਾਨਦਾਰਾਂ ਦੀ ਬਾਂਹ ਫੜਨਾ ਸੂਬਾ ਤੇ ਕੇਂਦਰ ਸਰਕਾਰਾਂ ਦਾ ਫਰਜ਼ ਹੈ। ਉਨਾਂ ਦੱਸਿਆ ਕਿ ਦੇਸ਼ ਵਿੱਚ ਖੇਤੀਬਾੜੀ ਤੇ ਉਦਯੋਗਿਕ ਖੇਤਰ ਤੋਂ ਬਾਅਦ ਪਰਚੂਨ (ਰਿਟੇਲ) ਬਾਜ਼ਾਰ ਹੀ ਸਭ ਤੋਂ ਵੱਧ ਰੋਜਗਾਰ ਤੇ ਟੈਕਸ ਦੇਣ ਵਾਲਾ ਖੇਤਰ ਹੈ ਜਿਸ ਨੂੰ ਅਜਿਹੇ ਮੌਕੇ ਨਜ਼ਰਅੰਦਾਜ ਕਰਨਾ ਦੇਸ਼ ਤੇ ਦੇਸ਼ ਵਾਸੀਆਂ ਲਈ ਠੀਕ ਨਹੀਂ ਹੋਵੇਗਾ।
ਇਸ ਭਾਰਤੀ ਨੇ ਕੀਤੀਆਂ ਸਭ ਤੋਂ ਵੱਧ ਡਿਗਰੀਆਂ, ਗਿਣਤੀ ਜਾਣ ਹੋ ਜਾਓਗੇ ਹੈਰਾਨ
ਅਮਨ ਅਰੋੜਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸੁਝਾਅ ਦਿੱਤੇ ਹਨ ਤਾਂ ਕਿ ਗਲੀ, ਮੁਹੱਲਿਆਂ, ਬਾਜ਼ਾਰਾਂ ਤੇ ਮਾੱਲਸ ਵਿੱਚ ਦੁਕਾਨ ਚਲਾ ਰਹੇ ਛੋਟੇ ਦੁਕਾਨਦਾਰਾਂ ਨੂੰ ਵਰਕਿੰਗ ਕੈਪੀਟਲ ਕਰਜ਼/ਫ਼ੰਡ ਉਪਲਬਧ ਕਰਵਾਇਆ ਜਾਵੇ।
ਅਮਨ ਅਰੋੜਾ ਨੇ ਕਿਹਾ ਕਿ ਲੌਕਡਾਊਨ ਖੁੱਲਣ ਤੋਂ ਬਾਅਦ ਇਨਾਂ ਕਾਰੋਬਾਰੀਆਂ ਨੂੰ ਆਪਣਾ ਕਾਰੋਬਾਰ ਫਿਰ ਤੋਂ ਸ਼ੁਰੂ ਕਰਨ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਜ਼ਾਰਿਸ਼ ਕੀਤੀ ਕਿ ਖੇਤੀਬਾੜੀ ਅਤੇ ਉਦਯੋਗਾਂ ਦੀ ਤਰਜ਼ ਉੱਤੇ ਬਿਨਾਂ ਕਿਸੇ ਕੋਲੇਟਰਲ ਦੇ ਸਕੀਮ ਦੀ ਤਰਜ਼ ਉੱਤੇ ਉਕਤ ਵਪਾਰੀ ਵਰਗ ਨੂੰ ਵੀ ਕਰਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ: ਕੋਰੋਨਾ ਦੇ ਕਹਿਰ 'ਚ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸਾਵਧਾਨ! ਹੁਣ ਤੱਕ ਦੀ ਦੱਸੀ ਹਕੀਕਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
'ਆਪ' ਵਿਧਾਇਕ ਨੇ ਮੋਦੀ ਨੂੰ ਲਿਖੀ ਚਿੱਠੀ, ਛੋਟੇ-ਵੱਡੇ ਦੁਕਾਨਦਾਰਾਂ ਲਈ ਵਰਕਿੰਗ ਕੈਪੀਟਲ ਲੋਨ ਮੰਗਿਆ
ਏਬੀਪੀ ਸਾਂਝਾ
Updated at:
04 Jun 2020 05:20 PM (IST)
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਛੋਟੇ-ਵੱਡੇ ਦੁਕਾਨਦਾਰਾਂ ਨੂੰ ਲੌਕਡਾਉਨ ਪ੍ਰਕੋਪ ਤੋਂ ਉਭਰਨ ਲਈ ਵਰਕਿੰਗ ਕੈਪੀਟਲ ਲੋਨ ਮੁਹੱਈਆ ਕੀਤਾ ਜਾਵੇ।
- - - - - - - - - Advertisement - - - - - - - - -