ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ ਕੁਝ ਦਿਨਾਂ ਦੇ ਅੰਕੜੇ ਤੇ ਝਾਤ ਮਾਰੀਏ ਤਾਂ ਪੰਜਾਬ 'ਚ ਕੋਰੋਨਾ ਕੇਸ ਵਧਦੇ ਹੀ ਨਜ਼ਰ ਆ ਰਹੇ ਹਨ। ਬੁੱਧਵਾਰ ਪੰਜਾਬ 'ਚ 1693 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਸਨ। ਜਦਕਿ 24 ਲੋਕਾਂ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਸੀ। ਇਸ ਦੇ ਮੱਦੇਨਜ਼ਰ ਹੁਣ ਕੋਰੋਨਾ ਮਹਾਮਾਰੀ ਤੇ ਕਾਬੂ ਪਾਉਣ ਲਈ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ 'ਚ ਔਕਸੀਮੀਟਰ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ: ਭਾਰਤ 'ਚ ਇੱਕੋ ਦਿਨ 70,000 ਦੇ ਕਰੀਬ ਨਵੇਂ ਕੋਰੋਨਾ ਕੇਸ, ਹੁਣ ਤਕ 54,000 ਲੋਕਾਂ ਦੀ ਮੌਤ
ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਨੇ ਔਕਸੀਮੀਟਰ ਵੰਡਣ ਦੀ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਕੋਰੋਨਾ ਨਾਲ ਨਿਪਟਣ ਲਈ ਪੰਜਾਬ 'ਚ ਸਰਕਾਰ 'ਆਪ' ਦਾ ਮਾਡਲ ਅਪਣਾਉਣ 'ਚ ਕੋਈ ਝਿਜਕ ਨਾ ਦਿਖਾਵੇ।
ਇਹ ਵੀ ਪੜ੍ਹੋ: Harley-Davidson ਦੀ ਭਾਰਤ 'ਚੋਂ ਜਾਣ ਦੀ ਤਿਆਰੀ
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਕੋਰੋਨਾ ਪ੍ਰਭਾਵਿਤ ਖੇਤਰਾਂ 'ਚ ਲੋਕਾਂ ਨੂੰ ਘਰਾਂ 'ਚ ਹੀ ਔਕਸੀਮੀਟਰ ਤੇ ਆਕਸੀਜਨ ਸਿਲੰਡਰਾਂ ਸਮੇਤ ਡਾਕਟਰੀ ਸਹੂਲਤਾਂ ਉਪਲਬਧ ਕਰਵਾਈਆਂ ਸੀ, ਜਦਕਿ ਪੰਜਾਬ 'ਚ ਅਜਿਹੀ ਸਹੂਲਤ ਸਿਰਫ਼ ਮੰਤਰੀਆਂ, ਵਿਧਾਇਕਾਂ ਤੇ ਅਫ਼ਸਰਾਂ-ਅਧਿਕਾਰੀਆਂ ਤੱਕ ਹੀ ਸੀਮਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਔਕਸੀਮੀਟਰ ਵੰਡਣ ਦੀ ਮੁਹਿੰਮ ਪੰਜਾਬ ਦੇ ਇੰਚਾਰਜ ਤੇ ਵਿਧਾਇਕ ਜਰਨੈਲ ਸਿੰਘ ਨੇ 500 ਔਕਸੀਮੀਟਰ ਭਗਵੰਤ ਮਾਨ ਤੇ ਹਰਪਾਲ ਸਿੰਘ ਚੀਮਾ ਨੂੰ ਸੌਂਪ ਕੇ ਕੀਤੀ।
ਇਹ ਵੀ ਪੜ੍ਹੋ: ਗੰਨਾ ਕਿਸਾਨਾਂ ਲਈ ਖੁਸ਼ਖਬਰੀ, ਖਰੀਦ ਮੁਲ 'ਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ
Exit Poll 2024
(Source: Matrize)
ਕੋਰੋਨਾ ਖਿਲਾਫ਼ ਜੰਗ 'ਚ 'ਆਪ' ਦੀ ਨਵੀਂ ਮੁਹਿੰਮ, ਵੰਡੇਗੀ ਔਕਸੀਮੀਟਰ
ਏਬੀਪੀ ਸਾਂਝਾ
Updated at:
20 Aug 2020 05:01 PM (IST)
AAP Distributes Oximeter in Punjab: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ ਕੁਝ ਦਿਨਾਂ ਦੇ ਅੰਕੜੇ ਤੇ ਝਾਤ ਮਾਰੀਏ ਤਾਂ ਪੰਜਾਬ 'ਚ ਕੋਰੋਨਾ ਕੇਸ ਵਧਦੇ ਹੀ ਨਜ਼ਰ ਆ ਰਹੇ ਹਨ।
- - - - - - - - - Advertisement - - - - - - - - -