ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਸ਼ਨੀਵਾਰ ਰਾਤੀ ਆਪਣੀ ਚੌਥੀ ਸੂਚੀ ਜਾਰੀ ਕਰਕੇ 18 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਸੂਚੀ ਵਿੱਚ ਡੇਰਾਬਸੀ ਹਲਕੇ ਤੋਂ ਮਰਹੂਮ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦੀ ਪਤਨੀ ਸਰਬਜੀਤ ਕੌਰ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ‘ਆਪ’ 3 ਸੂਚੀਆਂ ਜਾਰੀ ਕਰਕੇ 61 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਅਤੇ ਹੁਣ ਕੁੱਲ 79 ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਪਾਰਟੀ ਵੱਲੋਂ ਸਿਰਫ਼ 38 ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ।


ਤਾਜ਼ਾ ਐਲਾਨੀ ਗਈ 18 ਉਮੀਦਵਾਰਾਂ ਦੀ ਸੂਚੀ ਵਿੱਚ ਹਲਕਾ ਗਿੱਲ ਤੋਂ 52 ਸਾਲਾ ਜੀਵਨ ਸੰਗਵਾਲ, ਬੁਢਲਾਡਾ ਤੋਂ 59 ਸਾਲਾ ਪ੍ਰਿੰਸੀਪਲ ਬੁੱਧਰਾਮ, ਮੋਗਾ ਤੋਂ 40 ਸਾਲਾ ਰਮੇਸ਼ ਗਰੋਵਰ, ਸ਼ੁਤਰਾਣਾ ਤੋਂ 37 ਸਾਲਾ ਪਲਵਿੰਦਰ ਕੌਰ ਸਰਪੰਚ ਪਿੰਡ ਹਰਿਆਊ, ਰਾਏਕੋਟ ਤੋਂ 42 ਸਾਲਾ ਜਗਤਾਰ ਸਿੰਘ ਜੱਗਾ ਹਿਸੋਵਾਲ, ਉੜਮੁੜ ਤੋਂ ਐਨਆਰਆਈ ਰਹੇ 47 ਸਾਲਾ ਜਸਵੀਰ ਸਿੰਘ ਗਿੱਲ, ਖੰਨਾ ਤੋਂ 59 ਸਾਲਾ ਐਮਸੀ ਅਨਿਲ ਦੱਤ ਫੱਲੀ, ਰਾਜਾਸਾਂਸੀ ਤੋਂ 28 ਸਾਲਾ ਜਗਜੋਤ ਸਿੰਘ ਢਿੱਲੋਂ, ਬਾਬਾ ਬਕਾਲਾ ਤੋਂ 33 ਸਾਲਾ ਦਲਬੀਰ ਸਿੰਘ ਤੁੰਗ, ਬਠਿੰਡਾ ਤੋਂ 33 ਸਾਲਾ ਜ਼ੋਨ ਇੰਚਾਰਜ ਦੀਪਕ ਬਾਂਸਲ ਦਾ ਨਾਮ ਸ਼ਾਮਲ ਹੈ।

ਇਸੀ ਤਰ੍ਹਾਂ ਗੜ੍ਹਸ਼ੰਕਰ ਤੋਂ 32 ਸਾਲਾ ਯੂਥ ਵਿੰਗ ਆਗੂ ਜੈ ਕ੍ਰਿਸ਼ਨ ਸਿੰਘ ਰੋੜੀ, ਜ਼ੀਰਾ ਤੋਂ 37 ਸਾਲਾ ਆਜ਼ਾਦ ਐਮਸੀ ਗੁਰਪ੍ਰੀਤ ਸਿੰਘ ਗੋਰਾ, ਗੁਰਦਾਸਪੁਰ ਤੋਂ 62 ਸਾਲਾ ਪ੍ਰਿੰਸੀਪਲ ਅਮਰਜੀਤ ਸਿੰਘ ਚਾਹਲ, ਦਸੂਹਾ ਤੋਂ 50 ਸਾਲਾ ਬਲਵੀਰ ਕੌਰ ਫੁੱਲ, ਡੇਰਾਬਸੀ ਤੋਂ ਅਕਾਲੀ ਦਲ ਦੇ ਮਰਹੂਮ ਮੰਤਰੀ ਕੈਪਟਨ ਕੰਵਲਜੀਤ ਕੌਰ ਦੀ 71 ਸਾਲਾ ਪਤਨੀ ਸਰਬਜੀਤ ਕੌਰ, ਕਰਤਾਰਪੁਰ ਤੋਂ 46 ਸਾਲਾ ਚੰਦਨ ਗਰੇਵਾਲ, ਚੱਬੇਵਾਲ ਤੋਂ 32 ਸਾਲਾ ਰਮਨ ਕੁਮਾਰ ਅਤੇ ਮਾਲੇਰਕੋਟਲਾ ਤੋਂ 42 ਸਾਲਾ ਟੀਵੀ ਕਲਾਕਾਰ ਅਰਸ਼ਦ ਡਾਲੀ ਨੂੰ ਟਿਕਟ ਦਿੱਤੀ ਗਈ ਹੈ