ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋ ਕਪੂਰਥਲਾ ਵਿੱਚ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਮ ਮੈਮੋਰੰਡਮ ਸੌਂਪਿਆ ਗਿਆ ਤਾਂ ਤਰਨਤਾਰਨ ਵਿੱਚ ਭਾਈ ਮਨਜੀਤ ਸਿੰਘ ਦੀ ਅਗਵਾਈ ਵਿੱਚ, ਮੁਕਤਸਰ ਵਿੱਚ ਰਜਿੰਦਰ ਸਿੰਘ ਰਾਜਾ ਦੀ ਅਗਵਾਈ ਵਿਚ ਮੰਗ ਪੱਤਰ ਦਿੱਤਾ ਗਿਆ। ਮਾਨਸਾ ਵਿੱਚ ਸੁਖਵਿੰਦਰ ਸਿੰਘ ਔਲਖ ਤੇ ਮਿੱਠੂ ਸਿੰਘ ਕਾਹਨੇਕੇ ਦੀ ਅਗਵਾਈ ਵਿਚ ਮੈਮੋਰੰਡਮ ਦਿੱਤਾ ਗਿਆ।

Continues below advertisement


ਬੀਬੀ ਜਗੀਰ ਨੇ ਮੰਗ ਪੱਤਰ ਦੇਣ ਉਪਰੰਤ ਮੀਡੀਆ ਦੇ ਨਾਲ ਗੱਲਬਾਤ ਕਰਿਦਆਂ ਕਿਹਾ ਕਿ ਪੰਜਾਬ ਵਿੱਚ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਡੀਜ਼ਲ ਤੇ 92 ਪੈਸੇ ਅਤੇ ਪੈਟਰੋਲ ਤੇ 62 ਪੈਸੇ ਵੈਟ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਿਜਲੀ ਵਿੱਚ 7 ਕਿਲੋਵਾਟ ਤੱਕ 3 ਰੁਪਏ ਪ੍ਰਤੀ ਯੂਨਿਟ ਤੱਕ ਮਿਲਦੀ ਸਬਸਿੱਡੀ ਖਤਮ ਕਰਕੇ ਬਹੁੱਤ ਵੱਡਾ ਬੋਝ ਪਾਇਆ ਹੈ। ਇਹਨਾਂ ਦੋਨੇ ਫੈਸਲਿਆ ਨਾਲ ਪੰਜਾਬ ਦੇ ਲੋਕਾਂ ਤੇ ਲਗਭਗ 2400 ਕਰੋੜ ਦਾ ਜੋ ਨਵਾਂ ਬੋਝ ਪਿਆ ਹੈ ਜਿਸ ਨੂੰ ਤੁਰੰਤ ਵਾਪਸ ਲਿਆ ਜਾਵੇ। 


ਬੀਬੀ ਜਗੀਰ ਕੌਰ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਬੜੀ ਚਲਾਕੀ ਵਰਤਦਿਆਂ ਇਹ ਟੈਕਸ ਵਿਧਾਨ ਸਭਾ ਦੇ ਚੱਲਦੇ ਸ਼ੈਸਨ ਨਾ ਤਾਂ  ਦੱਸੇ ਹੀ ਗਏ ਤੇ ਨਾ ਹੀ ਕਿਸੇ ਵੀ ਵਿਧਾਨਕਾਰ ਨੂੰ ਬੋਝ ਪਾਉਣ ਸਮੇਂ ਭਰੋਸੇ ਚ ਲਿਆ ਗਿਆ। 



ਓਹਨਾ ਪੰਜਾਬ ਦੇ ਰਾਜਪਾਲ ਨੂੰ ਇਸ ਵਾਧੇ ਤੋਂ ਜਾਣੂ ਕਰਵਾਉਂਦੇ ਕਿਹਾ ਕਿ, ਫਰਵਰੀ ਅਤੇ ਜੂਨ 2023 ਵਿੱਚ 1 ਰੁਪਏ ਵੈਟ ਵਧਾ ਕੇ ਤੇ 1 ਰੁਪਏ ਸੈਸ ਲੱਗਾ ਕਿ ਪਹਿਲਾਂ ਹੀ ਲਗਭਗ 900 ਕਰੋੜ ਦਾ ਸਲਾਨਾ ਬੋਝ ਪਾ ਚੁੱਕੇ ਹਨ।ਇਹਨਾਂ ਵਧੇ ਹੋਏ ਰੇਟਾਂ ਨਾਲ ਸਾਡੇ ਗੁਆਂਢੀ ਸੂਬਿਆਂ ਤੋਂ ਡੀਜ਼ਲ ਤੇ ਪੈਟਰੋਲ ਮਹਿੰਗਾ ਹੋਣ ਕਰਕੇ ਸੂਬੇ ਦਾ ਹੋਰ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਗਰੀਬ ਦੀ ਸਵਾਰੀ ਬਣੀ ਬੱਸਾਂ ਦੇ ਭਾੜੇ ਵਿੱਚ ਵੀ ਨਾਦਰਸ਼ਾਹੀ ਫੁਰਮਾਨ ਜਰੀਏ  23 ਪੈਸੇ ਪ੍ਰਤੀ ਕਿਲੋਮੀਟਰ ਵਾਧਾ ਕੀਤਾ ਹੈ। ਜਿਹੜਾ ਮਜ਼ਦੂਰ ਜਾਂ ਮੁਲਾਜ਼ਮ ਜਾਂ ਕੋਈ ਪੰਜਾਬ ਦਾ ਵਾਸੀ 15 ਰੁਪਏ ਵਿੱਚ ਸਫਰ ਕਰਦਾ ਸੀ ਉਸ ਨੂੰ ਹੁੱਣ 20 ਰੁਪਏ ਦੇਣੇ ਪੈਂਦੇ ਹਨ ਤੇ ਆਉਣ ਵਾਲੇ ਦਿੱਨਾ ਵਿੱਚ ਢੋਆ-ਢੋਆਈ ਮਹਿੰਗੀ ਹੋਣ ਨਾਲ ਹਰ ਇੰਨਸਾਨ ਦੀ ਰਸੋਈ ਤੋ ਲੈ ਕੇ ਸਾਰੇ ਖ਼ਰਚਿਆਂ ਵਿੱਚ ਵਾਧਾ ਹੋਵੇਗਾ।


ਇਸ ਦੇ ਨਾਲ ਬੀਬੀ ਜਗੀਰ ਕੌਰ ਨੇ ਇਸ ਮੰਗ ਪੱਤਰ ਜਰੀਏ ਪੰਜਾਬ ਦੇ ਰਾਜਪਾਲ ਸਾਹਮਣੇ ਇਕ ਹੋਰ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਮੁੱਦਾ ਉਠਾਉਂਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਲਈ ਜਰੂਰੀ ਕਦਮ ਉਠਾਉਣ ਦੀ ਮੰਗ ਕੀਤੀ ਤੇ ਇਹ ਕਿ ਕੇਂਦਰ ਸਰਕਾਰ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰੇ। ਇਸ ਦੇ ਨਾਲ ਹੀ ਓਹਨਾ ਨੇ ਪੰਜਾਬ ਦੇ ਨੌਜਵਾਨਾਂ ਤੇ ਨਜੈਜ ਤੌਰ ਤੇ ਲੱਗੇ NSA ਦਾ ਮੁੱਦਾ ਉਠਾਇਆ ਤੇ ਕਿਹਾ ਕਿ ਮੈਂਬਰ ਪਾਰਲੀਮੈਂਟ ਜਿੱਤਣ ਦੇ ਬਾਵਜੂਦ ਪੰਜਾਬ ਸਰਕਾਰ NSA ਨਹੀਂ ਹਟਾ ਰਹੀ ਅਤੇ ਨੌਜਵਾਨਾਂ ਤੇ NSA ਦੀ ਗਲਤ ਵਰਤੋਂ ਹੋਈ ਹੈ ਅਤੇ ਇਸ ਮਸਲੇ ਤੇ ਵੀ ਸਰਕਾਰ ਤੋਂ ਇੰਨਸਾਫ ਦਿਵਾਇਆ ਜਾਵੇ।