ਚੰਡੀਗੜ੍ਹ: ਆਪਸੀ ਪਾਟੋਧਾੜ ਦੀ ਸ਼ਿਕਾਰ ਆਮ ਆਦਮੀ ਪਾਰਟੀ (ਆਪ) 'ਤੇ ਵਿੱਤੀ ਸੰਕਟ ਵੀ ਮੰਡਰਾ ਰਿਹਾ ਹੈ। ਪਾਰਟੀ ਨੂੰ ਜਿੱਥੇ ਤਕੜੇ ਉਮੀਦਵਾਰ ਲੱਭਣ ਵਿੱਚ ਦਿੱਕਤ ਆ ਰੀਹ ਹੈ, ਉੱਥੇ ਹੀ ਚੋਣ ਲੜਨ ਲਈ ਫੰਡਾਂ ਦੀ ਘਾਟ ਵੀ ਰੜਕ ਰਹੀ ਹੈ। ਪਿਛਲੇ ਦਿਨੀਂ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਬਾਕਾਇਦਾ ਵੀਡੀਓ ਜਾਰੀ ਕਰਕੇ ਖੁਲਾਸਾ ਕੀਤਾ ਸੀ ਕਿ ਫੰਡਾਂ ਦੀ ਘਾਟ ਹੈ। ਉਨ੍ਹਾਂ ਨੇ ਆਪਣੇ ਖਾਤਿਆਂ ਦਾ ਨੰਬਰ ਦੇ ਕੇ ਅਪੀਲ ਕੀਤੀ ਸੀ ਕਿ ਵਿੱਤੀ ਸਹਾਇਤਾ ਕੀਤੀ ਜਾਏ।
ਮੀਡੀਆ ਰਿਪੋਰਟ ਮੁਤਾਬਕ ਪਾਰਟੀ ਕੋਲ ਫੰਡਾਂ ਦੀ ਇੰਨੀ ਘਾਟ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਕਈ-ਕਈ ਮਹੀਨਿਆਂ ਦੀ ਤਨਖਾਹ ਤੱਕ ਨਹੀਂ ਦਿੱਤੀ ਜਾ ਸਕੀ। ਪਿਛਲੇ ਦਿਨੀਂ ਮੀਡੀਆ ਟੀਮ ਦੇ ਇੰਚਾਰਜ ਦਿਗਵਿਜੈ ਧੰਜੂ ਨੇ ਕਈ ਮਹੀਨਿਆਂ ਦੀ ਤਨਖਾਹ ਨਾ ਮਿਲਣ ਕਾਰਨ ਪਾਰਟੀ ਤੋਂ ਕਿਨਾਰਾ ਕਰ ਲਿਆ ਹੈ। ਪਾਰਟੀ ਵੱਲੋਂ ਧੰਜੂ ਦੀਆਂ ਤਨਖਾਹਾਂ ਦੇ ਬਕਾਏ ਦੇ ਰੂਪ ਵਿੱਚ 5 ਲੱਖ ਰੁਪਏ ਨਾ ਦੇਣ ਕਾਰਨ ਉਨ੍ਹਾਂ ਨੇ ‘ਆਪ’ ਦੇ ਮੀਡੀਆ ਵਿੰਗ ਦਾ ਕੰਮ ਛੱਡ ਦਿੱਤਾ ਹੈ।
ਯਾਦ ਰਹੇ ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਫੰਡਾਂ ਦੀ ਕੋਈ ਘਾਟ ਨਹੀਂ ਆਈ ਸੀ। ਸਗੋਂ ਦਿੱਲੀ ਦੀਆਂ ਚੋਣਾਂ ਵਿੱਚ ਵੀ ਪੰਜਾਬੀਆਂ ਨੇ ਦਿਲ ਖੋਲ੍ਹ ਕੇ ਫੰਡ ਦਿੱਤਾ ਸੀ। ਫੰਡ ਦੇਣ ਵਾਲਿਆਂ ਵਿੱਚ ਜ਼ਿਆਦਾਤਰ ਪਰਵਾਸੀ ਪੰਜਾਬੀ ਸਨ। ਹੁਣ ਆਲਮ ਇਹ ਹੈ ਕਿ ਪਰਵਾਸੀ ਪੰਜਾਬੀਆਂ ਦਾ ਹੀ ਪਾਰਟੀ ਤੋਂ ਵੱਧ ਮੋਹ ਭੰਗ ਹੋਇਆ ਹੈ। ਇਸ ਵਾਰ ਪਾਰਟੀ ਨੂੰ ਵਿਦੇਸ਼ਾਂ ਵਿੱਚ ਕੋਈ ਫੰਡ ਨਹੀਂ ਆ ਰਿਹਾ। ਹੁਣ ਪਾਰਟੀ ਨੂੰ ਉਮੀਦਵਾਰ ਲੱਭਣ ਲੱਗਿਆਂ ਵੀ ਇਹ ਵੇਖਣਾ ਪੈ ਰਿਹਾ ਹੈ ਕਿ ਉਹ ਚੋਣ ਖਰਚ ਕਰਨ ਦੀ ਸਮਰਥਾ ਰੱਖਦਾ ਹੋਵੇ।
ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਸਿਆਸੀ ਸੰਕਟ ਨਾਲੋਂ ਫੰਡਾਂ ਦੀ ਘਾਟ ਨਾਲ ਵੱਧ ਨੁਕਸਾਨ ਹੋ ਸਕਦਾ ਹੈ ਕਿਉਂਕਿ ਦੂਜੇ ਪਾਸੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਿਲ ਖੋਲ੍ਹ ਕੇ ਖਰਚ ਕਰ ਰਹੇ ਹਨ। ਇਸ ਬਾਰੇ ‘ਆਪ’ ਪੰਜਾਬ ਦੇ ਵਿੱਤ ਸਕੱਤਰ ਸੁਖਵਿੰਦਰਪਾਲ ਸਿੰਘ ਸੁੱਖੀ ਨੇ ਮੰਨਿਆ ਕਿ ਪਾਰਟੀ ਦੀ ਵਿੱਤੀ ਹਾਲਤ ਮਾੜੀ ਹੈ। ਉਹ ਫੰਡ ਇਕੱਠਾ ਕਰਨ ਲਈ ਯਤਨ ਕਰ ਰਹੇ ਹਨ ਤੇ ਇਸ ਵਿੱਤੀ ਹਾਲਤ ਦੀ ਹਾਈਕਮਾਂਡ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ।
ਹੁਣ ਆਮ ਆਦਮੀ ਪਾਰਟੀ ਵਿੱਤੀ ਸੰਕਟ ਦਾ ਸ਼ਿਕਾਰ, ਪਰਵਾਸੀ ਪੰਜਾਬੀਆਂ ਨੇ ਖਿੱਚੇ ਹੱਥ
ਏਬੀਪੀ ਸਾਂਝਾ
Updated at:
08 Apr 2019 04:29 PM (IST)
ਆਪਸੀ ਪਾਟੋਧਾੜ ਦੀ ਸ਼ਿਕਾਰ ਆਮ ਆਦਮੀ ਪਾਰਟੀ (ਆਪ) 'ਤੇ ਵਿੱਤੀ ਸੰਕਟ ਵੀ ਮੰਡਰਾ ਰਿਹਾ ਹੈ। ਪਾਰਟੀ ਨੂੰ ਜਿੱਥੇ ਤਕੜੇ ਉਮੀਦਵਾਰ ਲੱਭਣ ਵਿੱਚ ਦਿੱਕਤ ਆ ਰੀਹ ਹੈ, ਉੱਥੇ ਹੀ ਚੋਣ ਲੜਨ ਲਈ ਫੰਡਾਂ ਦੀ ਘਾਟ ਵੀ ਰੜਕ ਰਹੀ ਹੈ। ਪਿਛਲੇ ਦਿਨੀਂ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਬਾਕਾਇਦਾ ਵੀਡੀਓ ਜਾਰੀ ਕਰਕੇ ਖੁਲਾਸਾ ਕੀਤਾ ਸੀ ਕਿ ਫੰਡਾਂ ਦੀ ਘਾਟ ਹੈ। ਉਨ੍ਹਾਂ ਨੇ ਆਪਣੇ ਖਾਤਿਆਂ ਦਾ ਨੰਬਰ ਦੇ ਕੇ ਅਪੀਲ ਕੀਤੀ ਸੀ ਕਿ ਵਿੱਤੀ ਸਹਾਇਤਾ ਕੀਤੀ ਜਾਏ।
- - - - - - - - - Advertisement - - - - - - - - -