ਭਗਵੰਤ ਮਾਨ ਨੂੰ ਛੱਡ ਬਾਕੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
ਏਬੀਪੀ ਸਾਂਝਾ | 26 May 2019 06:58 PM (IST)
ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬੇਹੱਦ ਮੰਦੀ ਰਹੀ। ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੂੰ ਛੱਡ ਬਾਕੀ ਆਪਣੀਆਂ ਜ਼ਮਾਨਤਾਂ ਵੀ ਨਾ ਬਚਾ ਸਕੇ। ਪਿਛਲੀ ਵਾਰ ਪਾਰਟੀ ਦੇ ਚਾਰ ਉਮੀਦਵਾਰ ਜੇਤੂ ਰਹੇ ਸੀ।
ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬੇਹੱਦ ਮੰਦੀ ਰਹੀ। ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੂੰ ਛੱਡ ਬਾਕੀ ਆਪਣੀਆਂ ਜ਼ਮਾਨਤਾਂ ਵੀ ਨਾ ਬਚਾ ਸਕੇ। ਪਿਛਲੀ ਵਾਰ ਪਾਰਟੀ ਦੇ ਚਾਰ ਉਮੀਦਵਾਰ ਜੇਤੂ ਰਹੇ ਸੀ। ਇਸ ਵਾਰ ਸਿਰਫ ਭਗਵੰਤ ਮਾਨ ਨੂੰ ਹੀ 4,13,561 ਵੋਟਾਂ ਮਿਲੀਆਂ ਜੋ 37.4% ਬਣਦੀਆਂ ਹਨ। ਉਹ ਇਕੱਲੇ ਹੀ ਹੀ ਜਿਨ੍ਹਾਂ ਨੇ 16.6% ਵੀ ਤੋਂ ਵੱਧ ਵੋਟਾਂ ਲੈ ਕੇ ਆਪਣੀ ਜ਼ਮਾਨਤ ਬਚਾਈ। ਬਾਕੀ ਕਿਸੇ ਵੀ ਉਮੀਦਵਾਰ 16.6% ਵੋਟ ਨਹੀਂ ਲੈ ਸਕਿਆ ਜਿਸ ਕਰਕੇ ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਖਡੂਰ ਸਾਹਿਬ ਤੋਂ ਉਮੀਦਵਾਰ ਮਨਜਿੰਦਰ ਸਿੱਧੂ ਨੂੰ ਸਭ ਤੋਂ ਘੱਟ 1.31% ਵੋਟ ਮਿਲੀ। ਪਾਰਟੀ ਨੂੰ ਲੋਕ ਸਭਾ ਚੋਣਾਂ 'ਚ ਮਹਿਜ਼ 7.8% ਵੋਟਾਂ ਮਿਲੀਆਂ ਹਨ ਜਦੋਂਕਿ 2014 'ਚ 24.5% ਵੋਟਾਂ ਮਿਲੀਆਂ ਸੀ। ਜਾਣੋ ਪਾਰਟੀ ਉਮੀਦਵਾਰਾਂ ਨੂੰ ਕਿੰਨੀ ਵੋਟ ਮਿਲੀ? ਸੰਗਰੂਰ - ਭਗਵੰਤ ਮਾਨ - 4,13,561 ਵੋਟਾਂ - 37.4% ਫਰੀਦਕੋਟ - ਪ੍ਰੋ. ਸਾਧੂ ਸਿੰਘ - 1,15,319 ਵੋਟਾਂ - 11.83% ਬਠਿੰਡਾ - ਪ੍ਰੋ. ਬਲਜਿੰਦਰ ਕੌਰ - 1,34,398 ਵੋਟਾਂ - 11.19% ਫਤਹਿਗੜ੍ਹ ਸਾਹਿਬ - ਬਨਦੀਪ ਸਿੰਘ - 62,881 ਵੋਟਾਂ - 6.38% ਅਨੰਦਪੁਰ ਸਾਹਿਬ - ਨਰਿੰਦਰ ਸ਼ੇਰਗਿਲ - 53,052 ਵੋਟਾਂ - 4.9% ਪਟਿਆਲਾ - ਨੀਨਾ ਮਿੱਤਲ - 56,877 ਵੋਟਾਂ - 4.83% ਹੁਸ਼ਿਆਰਪੁਰ - ਡਾ. ਰਵਜੋਤ ਸਿੰਘ - 44,914 ਵੋਟਾਂ - 4.53% ਫਿਰੋਜ਼ਪੁਰ - ਹਰਜਿੰਦਰ ਸਿੰਘ ਕਾਕਾ - 31,872 ਵੋਟਾਂ - 2.72% ਗੁਰਦਾਸਪੁਰ - ਪੀਟਰ ਮਸੀਹ - 27,744 ਵੋਟਾਂ - 2.51% ਜਲੰਧਰ - ਜਸਟਿਸ ਜ਼ੋਰਾ ਸਿੰਘ - 25,467 ਵੋਟਾਂ - 2.50% ਅੰਮ੍ਰਿਤਸਰ - ਕੁਲਦੀਪ ਧਾਲੀਵਾਲ - 20,087 ਵੋਟਾਂ - 2.34% ਲੁਧਿਆਣਾ - ਪ੍ਰੋ. ਤੇਜਪਾਲ ਸਿੰਘ ਗਿੱਲ - 15,945 ਵੋਟਾਂ - 1.52% ਖਡੂਰ ਸਾਹਿਬ - ਮਨਜਿੰਦਰ ਸਿੱਧੂ - 13,656 ਵੋਟਾਂ - 1.31% ਜ਼ਮਾਨਤ ਜ਼ਬਤ ਹੋਣ ਦਾ ਕੀ ਮਤਲਬ? ਲੋਕ ਸਭਾ ਚੋਣਾਂ ਲਈ ਹਰ ਉਮੀਦਵਾਰ ਨੂੰ 25,000 ਰੁਪਏ ਜ਼ਮਾਨਤ ਦੇ ਤੌਰ 'ਤੇ ਜਮ੍ਹਾਂ ਕਰਵਾਉਣੇ ਪੈਂਦੇ ਹਨ। SC/ST ਉਮੀਦਵਾਰਾਂ ਲਈ ਇਸ ਰਕਮ ਦਾ ਅੱਧਾ ਯਾਨੀ 12,500 ਰੁਪਏ ਹੈ। ਜੇਕਰ ਉਮੀਦਵਾਰ ਕੁੱਲ ਹੋਈ ਵੋਟਿੰਗ ਦਾ ਛੇਵਾਂ ਹਿੱਸਾ ਯਾਨੀ 16.6% ਵੀ ਨਹੀਂ ਬਚਾ ਪਾਉਂਦਾ ਤਾਂ ਉਸ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਬਾਕੀ ਉਮੀਦਵਾਰਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਮਿਲ ਜਾਂਦੇ ਹਨ।