ਥਾਣਾ ਦੇਹਲੋਂ ਦੇ ਪਿੰਡ ਲਹਿਰਾ ਵਿੱਚ ਸ਼ਨੀਵਾਰ ਦੀ ਰਾਤ ਆਮ ਆਦਮੀ ਪਾਰਟੀ ਦੇ ਆਗੂ ਅਤੇ ਟਰੱਕ ਯੂਨੀਅਨ ਅਹਿਮਦਗੜ੍ਹ ਦੇ ਪ੍ਰਧਾਨ ਸੁਖਵਿੰਦਰ ਸਿੰਘ ਛਿੰਦਾ ਦੇ ਘਰ ਵਿੱਚ ਦਾਖਲ ਹੋ ਕੇ ਕੁਝ ਵਿਅਕਤੀਆਂ ਨੇ ਉਸ 'ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਉਨ੍ਹਾਂ ਦੀ ਵਿਹੜੇ ਵਿੱਚ ਖੜ੍ਹੀ ਸਵਿਫਟ ਡਿਜ਼ਾਇਰ ਕਾਰ ਨੂੰ ਪੈਟਰੋਲ ਪਾ ਕੇ ਅੱਗ ਲਗਾ ਗਏ।
ਜਾਣਕਾਰੀ ਮੁਤਾਬਕ, ਸੁਖਵਿੰਦਰ ਸਿੰਘ ਛਿੰਦਾ ਪੁੱਤਰ ਨਾਹਰ ਸਿੰਘ, ਵਾਸੀ ਪਿੰਡ ਲਹਿਰਾ ਨੇ ਦੱਸਿਆ ਕਿ ਪਿਛਲੀ ਰਾਤ ਲਗਭਗ 11 ਵਜੇ, ਜਦੋਂ ਉਹ ਗੇਟ ਬੰਦ ਕਰਕੇ ਸੋਣ ਜਾ ਰਹੇ ਸਨ, ਕੁਝ ਵਿਅਕਤੀ ਉਸ ਦੇ ਘਰ ਦਾ ਗੇਟ ਟੱਪ ਕੇ ਘਰ ਵਿੱਚ ਦਾਖਲ ਹੋ ਗਏ ਅਤੇ ਉਸ ‘ਤੇ ਗੋਲੀਆਂ ਚਲਾਈਆਂ। ਸੁਖਵਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਉਸ ਨੇ ਦੌੜ ਕੇ ਅਤੇ ਕਮਰੇ ਵਿੱਚ ਜਾ ਕੇ ਆਪਣੀ ਜਾਨ ਬਚਾਈ।
ਉਸ ਤੋਂ ਬਾਅਦ, ਉਕਤ ਵਿਅਕਤੀਆਂ ਨੇ ਉਨ੍ਹਾਂ ਦੇ ਵਿਹੜੇ ਵਿੱਚ ਖੜੀ ਕਾਰ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਉਸ ਦੇ ਸ਼ੋਰ ਮਚਾਉਣ ‘ਤੇ ਵਿਅਕਤੀ ਭੱਜ ਗਏ ਅਤੇ ਭੱਜਦੇ ਸਮੇਂ ਘਰ ਦੇ ਗੇਟ ‘ਤੇ ਵੀ ਕਈ ਫਾਇਰ ਕੀਤੇ। ਉਸ ਨੇ ਇਹ ਵੀ ਦੱਸਿਆ ਕਿ ਵਿਅਕਤੀਆਂ ਨੇ ਉਸ ਦੇ ਚਾਚਾ ਦੇ ਪੁੱਤਰ ਦੀ ਫੈਕਟਰੀ ਦੇ ਸਾਹਮਣੇ ਰੱਖੀ ਪਰਾਲੀ ਨੂੰ ਵੀ ਅੱਗ ਲਗਾ ਗਏ, ਜਿਸ ਨਾਲ ਪਰਾਲੀ ਦਾ ਕਾਫ਼ੀ ਨੁਕਸਾਨ ਹੋਇਆ।
ਛਿੰਦਾ ਨੇ ਦੋਸ਼ ਲਾਇਆ ਕਿ ਹਮਲਾ ਪਿੰਡ ਦੇ ਹੀ ਕੁਖਿਆਤ ਨਸ਼ਾ ਤਸਕਰ ਅਤੇ ਉਸ ਦੇ ਸਾਥੀਆਂ ਨੇ ਕੀਤਾ। ਕੁਝ ਸਮਾਂ ਪਹਿਲਾਂ ਛਿੰਦਾ ਨੇ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ੇ ਵਿਰੁੱਧ’ ਦੇ ਤਹਿਤ ਕੁਲਦੀਪ ਦੇ ਇੱਕ ਸਾਥੀ ਨੂੰ ਪੁਲਿਸ ਤੋਂ ਗ੍ਰਿਫਤਾਰ ਕਰਵਾਇਆ ਸੀ। ਉਸੇ ਰੰਜਿਸ਼ ਵਿੱਚ ਇਹ ਵਾਰਦਾਤ ਵਾਪਰੀ। ਸੂਚਨਾ ਮਿਲਣ 'ਤੇ ਦੇਹਲੋਂ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ। ਐਸਐਚਓ ਸੁਖਜਿੰਦਰ ਸਿੰਘ ਦੀ ਟੀਮ ਨੇ ਇੱਕ ਮੁਲਜ਼ਮ ਨੂੰ ਫੜ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।