'ਆਪ' ਉਮੀਦਵਾਰ ਦੀ ਨਵਜੋਤ ਸਿੱਧੂ ਨਾਲ ਮੁਲਾਕਾਤ ਦਾ ਕੀ ਰਾਜ਼ ?
ਏਬੀਪੀ ਸਾਂਝਾ | 18 Aug 2016 07:09 AM (IST)
NEXT PREV
ਅੰਮ੍ਰਿਤਸਰ: ਬੁੱਧਵਾਰ ਦੇਰ ਸ਼ਾਮ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਦੱਖਣੀ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਡਾਕਟਰ ਇੰਦਰਬੀਰ ਸਿੰਘ ਬੁਲਾਰੀਆ ਨੇ ਭਾਜਪਾ ਵਿਧਾਇਕਾ ਡਾਕਟਰ ਨਵਜੋਤ ਕੌਰ ਸਿੱਧੂ ਨਾਲ ਉਨਾਂ ਦੇ ਘਰ ਵਿੱਚ ਮੁਲਾਕਾਤ ਕੀਤੀ। ਮੁਲਾਕਾਤ ਕਾਰਨ ਮਗਰੋਂ ਆਏ ਡਾਕਟਰ ਨਿੱਜਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਮੁਲਾਕਾਤ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ। ਉਹ ਪਹਿਲਾਂ ਵੀ ਕਈ ਵਾਰ ਉਨ੍ਹਾਂ ਨੂੰ ਮਿਲਨ ਆਉਂਦੇ ਰਹਿਦੇ ਹਨ ਤੇ ਅੱਜ ਵੀ ਆਮ ਵਾਂਗ ਹੀ ਮੁਲਾਕਾਤ ਕਾਰਨ ਲਈ ਆਏ ਸਨ। ਨਿੱਜਰ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਦੇ ਦਫਤਰ ਵਿੱਚ ਕਰੀਬ ਅੱਧਾ ਘੰਟਾ ਮੁਲਾਕਾਤ ਕਾਰਨ ਬਾਅਦ ਤੋਂ ਨਿਕਲੇ। ਬਾਹਰ ਆਏ ਡਾਕਟਰ ਨਿੱਜਰ ਨੇ ਜਦੋਂ ਮੀਡੀਆ ਨੂੰ ਉਨ੍ਹਾਂ ਦੀ ਗੱਡੀ ਦੇ ਨੇੜੇ ਦੇਖਿਆ ਤਾਂ ਪਹਿਲਾਂ ਤਾਂ ਉਹ ਹੈਰਾਨ ਹੋਏ ਤੇ ਬਾਅਦ ਵਿੱਚ ਮੀਡੀਆ ਨੂੰ ਇਹ ਕਹਿ ਕੇ ਚਲੇ ਗਏ ਕਿ ਉਨ੍ਹਾਂ ਨੇ ਡਾਕਟਰ ਸਿੱਧੂ ਨਾਲ ਇੱਕ ਡਾਕਟਰ ਹੋਣ ਦੇ ਨਾਤੇ ਮੁਲਾਕਾਤ ਕੀਤੀ ਹੈ। ਸਿੱਧੂ ਜੋੜੇ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਤੇ ਹੁਣ ਆਮ ਆਦਮੀ ਪਾਰਟੀ ਨਾਲ ਚਰਚਾਵਾਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ। ਜ਼ਿਕਰਯੋਗ ਹੈ ਕੇ ਡਾਕਟਰ ਨਿੱਜਰ ਪਹਿਲਾਂ ਕਈ ਵਾਰ ਸਿੱਧੂ ਜੋੜੇ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਾਰਨ ਦੇ ਫੈਸਲੇ ਦਾ ਸਵਾਗਤ ਕਰ ਚੁੱਕੇ ਹਨ।