ਸੂਤਰਾਂ ਮੁਤਾਬਕ ਪਹਿਲਾਂ ਸਿੱਧੂ ਨੇ ਆਪ ਨੂੰ ਭਰੋਸਾ ਦਵਾਇਆ ਸੀ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦੀ ਲੋੜ ਨਹੀਂ, ਤੇ ਨਾਂ ਹੀ ਕੋਈ ਸ਼ਰਤ ਹੈ। ਉਹ ਤਾਂ ਸਿਰਫ ਪੰਜਾਬ ਚ ਆਪ ਲਈ ਪ੍ਰਚਾਰ ਕਰਕੇ ਮੌਜੂਦਾ ਅਕਾਲੀ ਬੀਜੇਪੀ ਸਰਕਾਰ ਨੂੰ ਸੱਤਾ ਤੋਂ ਬਾਹਰ ਕੱਢਣਾ ਚਾਹੁੰਦੇ ਹਨ। ਇਸ ਤੇ ਆਪ ਨੇ ਵੀ ਸਿੱਧੂ ਅੱਗੇ ਕੋਈ ਸ਼ਰਤ ਨਹੀਂ ਰੱਖੀ ਸੀ। ਪਰ ਕਿਹਾ ਜਾ ਰਿਹਾ ਹੈ ਕਿ ਪਿਛਲੇ ਸ਼ੁੱਕਰਵਾਰ ਸਿੱਧੂ ਨੇ 2 ਮੰਗਾ ਰੱਖੀਆਂ ਹਨ। ਪਹਿਲੀ, ਪਤਨੀ ਨਵਜੋਤ ਕੌਰ ਸਿੱਧੂ ਲਈ ਟਿਕਟ ਤੇ ਦੂਜੀ ਆਪਣੇ ਲਈ ਵਿਧਾਨ ਸਭਾ ਦਾ ਟਿਕਟ।
ਪਾਰਟੀ ਸੂਤਰਾਂ ਦਾ ਯਕੀਨ ਮੰਨੀਏ, ਤਾਂ ਸਿੱਧੂ ਦੀ ਇੱਛਾ ਇਹ ਵੀ ਹੈ ਕਿ ਉਨਾਂ ਨੂੰ ਪੰਜਾਬ ਚ ਸੀਐਮ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਵੇ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਨਵਜੋਤ ਕੌਰ ਨੂੰ ਟਿਕਟ ਦੇਣ ਚ ਕੋਈ ਦਿੱਕਤ ਨਹੀਂ। ਪਰ ਸਿੱਧੂ ਦੇ ਮਸਲੇ ਤੇ ਪਾਰਟੀ ਦਾ ਸੰਵਿਧਾਨ ਅਤੇ ਸਿੱਧੂ ਦਾ ਕੇਸ ਵੱਡਾ ਰੌੜਾ ਬਣ ਰਿਹਾ ਹੈ। ਪਾਰਟੀ ਇੱਕ ਪਰਿਵਾਰ ਇੱਕ ਟਿਕਟ ਦੇ ਸਿਧਾਂਤ ਤੇ ਚੱਲਦੀ ਹੈ। ਦੂਜਾ ਪਾਰਟੀ ਇਹ ਵੀ ਮੰਨਦੀ ਹੈ ਕਿ ਹਾਈਕੋਰਟ ਤੋਂ ਸਜ਼ਾ ਹੋਣ ਤੋਂ ਬਾਅਦ ਸਿੱਧੂ ਨੂੰ ਸੀਐਮ ਉਮੀਦਵਾਰ ਨਹੀਂ ਬਣਾਇਆ ਜਾ ਸਕਦਾ। ਹੁਣ ਮਸਲਾ ਸਿੱਧੂ ਦੀਆਂ ਸ਼ਰਤਾ ਤੇ ਆਪ ਦੇ ਸਿਧਾਂਤਾਂ ਚ ਫਸ ਗਿਆ ਹੈ। ਸੂਤਰਾਂ ਮੁਤਾਬਕ ਆਪ ਨੂੰ ਸਿੱਧੂ ਦੀਆਂ ਸਾਰੀਆਂ ਸ਼ਰਤਾਂ ਮੰਨਜੂਰ ਨਹੀਂ ਹਨ। ਹੁਣ ਆਖਰੀ ਫੈਸਲਾ ਸਿੱਧੂ ਨੇ ਕਰਨਾ ਹੈ।