ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ 11-15 ਦੀ ਡਿਵਾਇਡਿੰਗ ਰੋਡ 'ਤੇ ਇੱਕ ਆਈ 20 ਕਾਰ ਰੁੱਖ ਨਾਲ ਟਕਰਾ ਗਈ। ਇਸੇ ਦੌਰਾਨ ਇੱਕ ਮੋਟਰਸਾਈਕਲ ਵੀ ਇਸ ਦੀ ਚਪੇਟ 'ਚ ਆ ਗਿਆ। ਇਸ ਕਾਰ 'ਚ ਗੌਤਮ ਸਚਦੇਵਾ ਤੇ ਉਸ ਦੀ ਭੈਣ ਨਿਤੀਕਾ ਸਚਦੇਵਾ ਸਵਾਰ ਸਨ। ਹਾਦਸੇ ਦੌਰਾਨ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰਾਂ ਨੁਕਸਾਨਿਆ ਗਿਆ। ਇਸ ਦੇ ਚੱਲਦਿਆਂ ਨਿਤੀਕਾ ਸਚਦੇਵਾ ਇਸ ਕਦਰ ਫਸ ਗਈ ਕਿ ਕਾਫੀ ਮੁਸ਼ੱਕਤ ਦੇ ਬਾਅਦ ਕਾਰ ਦਾ ਹਿੱਸਾ ਕੱਟ ਕੇ ਬਾਹਰ ਕੱਢਿਆ ਗਿਆ। ਉਸ ਨੂੰ ਗੰਭੀਰ ਹਾਲਤ 'ਚ ਤੁਰੰਤ ਚੰਡੀਗੜ੍ਹ ਦੇ ਪੀਜੀਆਈ 'ਚ ਦਾਖਲ ਕਰਵਾਇਆ ਗਿਆ। ਜਿੱਥੇ ਉਹ ਇਲਾਜ਼ ਅਧੀਨ ਹੈ।
ਗੌਤਮ ਮੁਤਾਬਕ ਉਨ੍ਹਾਂ ਦੀ ਕਾਰ ਨੂੰ ਇੱਕ ਹੋਰ ਕਾਰ ਸਵਾਰ ਕੁੜੀਆਂ ਨੇ ਓਵਰਟੇਕ ਕਰਦੇ ਸਮੇਂ ਸਾਈਡ ਮਾਰ ਦਿੱਤੀ। ਇਸੇ ਦੇ ਚੱਲਦੇ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਇਹ ਹਾਦਸਾ ਵਾਪਰਿਆ। ਹਾਲਾਂਕਿ ਹਾਦਸੇ ਦੇ ਕਾਰਨਾ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ।