ਸੰਗਰੂਰ: ਪੁਲਿਸ ਨੇ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਨੂੰ ਜਾਨ ਤੋਂ ਮਾਰਨ ਦੀ ਮੋਬਾਈਲ ਫੋਨ ’ਤੇ ਧਮਕੀ ਦੇਣ ਵਾਲੇ ਨੂੰ 24 ਘੰਟੇ ’ਚ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਉਪ ਪੁਲਿਸ ਕਪਤਾਨ ਮਨੋਜ ਗੋਰਸੀ ਤੇ ਇਸਪੈਕਟਰ ਦਵਿੰਦਰਪਾਲ ਸਿੰਘ ਦੀ ਅਗਵਾਈ ’ਚ ਐਸਐਸਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਵਿਸ਼ੇਸ਼ ਟੀਮ ਬਣਾਈ, ਜਿਸ ਮਗਰੋਂ ਸਪੈਸ਼ਲ ਪੁਲਿਸ ਟੀਮ ਨੇ ਧਮਕੀ ਦੇਣ ਵਾਲੇ ਨੂੰ ਸੰਗਰੂਰ ਤੋਂ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੀ ਪਛਾਣ ਰਤੇਸ਼ ਕੁਮਾਰ ਵਾਸੀ ਰਾਮਨਗਰ ਬਸਤੀ ਸੰਗਰੂਰ ਵਜੋਂ ਕੀਤੀ ਹੈ। ਉਸ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਹ ਬਿਊਟੀ ਪ੍ਰੋਡਕਟਸ ਵੇਚਦਾ ਹੈ। ਉਹ ਅੱਠ ਸਾਲ ਪਹਿਲਾਂ ਆਪਣੀ ਪਤਨੀ ਤੋਂ ਤਲਾਕ ਲੈਣ ਕਰਕੇ ਸੰਗਰੂਰ ’ਚ ਇਕੱਲਾ ਰਹਿੰਦਾ ਹੈ। ਮਾਮਲੇ ਦੀ ਹੋਰ ਤਫਸੀਸ਼ ਜਾਰੀ ਹੈ। ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇਸ ਮਗਰੋਂ ਪੁਲਿਸ ਨੂੰ ਭਾਜੜਾਂ ਪੈ ਗਈਆਂ ਸਨ। ਵਿਧਾਇਕ ਗੋਇਲ ਨੂੰ ਐਤਵਾਰ ਰਾਤ 9.10 ਵਜੇ ਕਿਸੇ ਅਨਜਾਣ ਵਿਆਕਤੀ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਵਿਧਾਇਕ ਗੋਇਲ ਦੇ ਪੁੱਤਰ ਐਡਵੋਕੇਟ ਕਮ ਕੌਂਸਲਰ ਗੌਰਵ ਗੋਇਲ ਤੇ ਨਿੱਜੀ ਸਹਾਇਕ ਰਾਕੇਸ਼ ਗੁਪਤਾ ਨੇ ਦੱਸਿਆ ਸੀ ਕਿ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੂੰ ਰਾਤ ਨੂੰ ਫੋਨ ਕਾਲ ਆਈ ਤੇ ਜਦੋਂ ਨਿੱਜੀ ਸਹਾਇਕ ਫੋਨ ਨੇ ਚੁੱਕਿਆ ਤਾਂ ਅਣਪਛਾਤੇ ਕਾਲਰ ਨੇ ਗਾਲ੍ਹਾਂ ਕੱਢਣ ਤੋਂ ਬਾਅਦ ਕਿਹਾ ਕਿ ਉਹ ਵਿਧਾਇਕ ਗੋਇਲ ਨੂੰ ਗੋਲੀ ਨੂੰ ਗੋਲੀ ਮਾਰ ਕੇ ਮਾਰ ਦੇਵੇਗਾ।
'ਆਪ' ਵਿਧਾਇਕ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ, ਪੁਲਿਸ ਕੋਲ ਕੀਤਾ ਇਹ ਖੁਲਾਸਾ
abp sanjha | ravneetk | 05 Apr 2022 04:00 PM (IST)
Punjab News : ਮੁਲਜ਼ਮ ਦੀ ਪਛਾਣ ਰਤੇਸ਼ ਕੁਮਾਰ ਵਾਸੀ ਰਾਮਨਗਰ ਬਸਤੀ ਸੰਗਰੂਰ ਵਜੋਂ ਕੀਤੀ ਹੈ। ਉਸ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਹ ਬਿਊਟੀ ਪ੍ਰੋਡਕਟਸ ਵੇਚਦਾ ਹੈ।
Punjab News