ਬੁੱਧਵਾਰ ਨੂੰ 'ਆਪ' ਪੰਜਾਬ ਦੇ ਵਿਧਾਇਕਾਂ ਨੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ MLA ਹੋਸਟਲ 'ਚ ਰੋਸ ਪ੍ਰਦਰਸ਼ਨ ਕੀਤਾ।
ਆਪ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਮਾਨ ਨੇ ਕਿਹਾ ਕਿ "ਅੱਜ ਕਿਸਾਨਾਂ ਦੀ ਅਹਿਮ ਮੰਗ ਐਮਐਸਪੀ ਹੈ, ਹੁਣ ਐਮਐਸਪੀ ਚਾਹੇ ਮੋਦੀ ਦੇਵੇ ਜਾਂ ਕੈਪਟਨ। ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦੇਣ ਦੀ ਬਜਾਏ ਕੈਪਟਨ ਇੱਧਰ-ਉੱਧਰ ਜਾ ਕੇ ਡਰਾਮੇਬਾਜ਼ੀ ਕਰ ਰਹੇ ਹਨ।"
ਭਗਵੰਤ ਮਾਨ ਨੇ ਕਿਹਾ ਕਿ "ਕੈਪਟਨ ਨੂੰ ਤੁਰੰਤ ਕਿਸਾਨ ਜਥੇਬੰਦੀ ਨਾਲ ਮੁਲਾਕਾਤ ਕਰਕੇ ਐਮਐਸਪੀ ਦਾ ਭਰੋਸਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੈਪਟਨ ਨੂੰ ਕੇਂਦਰ ਸਰਕਾਰ ਨਾਲ ਵੀ ਗੱਲ ਕਰਕੇ ਜ਼ਰੂਰੀ ਸਾਮਾਨ ਦੀ ਸਪਲਾਈ ਸ਼ੁਰੂ ਕਰਵਾਉਣੀ ਚਾਹੀਦੀ ਹੈ।"