ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਹੁਣ ਦੇਸ਼ ਨਿਰਮਾਣ ਮੁਹਿੰਮ ਦੇ ਤਹਿਤ ਕੰਮ ਦੀ ਰਾਜਨੀਤੀ ਨੂੰ ਦੇਸ਼ ਦੇ ਹਰ ਘਰ ਤੱਕ ਲੈ ਕੇ ਜਾਵੇਗੀ । ਪੰਜਾਬ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਰਸਮੀ ਤੌਰ 'ਤੇ ਕੀਤੀ, ਜੋ 23 ਮਾਰਚ ਤੱਕ ਚੱਲੇਗੀ।


ਭਗਵੰਤ ਮਾਨ ਨੇ ਦੱਸਿਆ ਕਿ ਇਸ ਦੇ ਤਹਿਤ ਪਾਰਟੀ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਪੰਜਾਬ ਦੇ ਘਰ-ਘਰ ਪਹੁੰਚਾਏਗੀ, ਨਾਲ ਹੀ ਲੋਕਾਂ ਨੂੰ ਕੰਮ ਦੀ ਰਾਜਨੀਤੀ ਨਾਲ ਜੁੜਨ ਦਾ ਐਲਾਨ ਕੀਤਾ ਜਾਵੇਗਾ। ਜਿਸ ਦੇ ਨਾਲ ਦਿੱਲੀ ਦੀ ਤਰਾਂ ਪੂਰੇ ਪੰਜਾਬ ਵਿੱਚ ਆਮ ਜਨਤਾ ਦੇ ਸਰੋਕਾਰ ਨਾਲ ਜੁੜੇ ਮਸਲਿਆਂ 'ਤੇ ਰਾਜਨੀਤੀ ਹੋ ਸਕੇ। ਇਸ ਮੁਹਿੰਮ ਦੇ ਤਹਿਤ ਲੋਕਾਂ ਦੇ ਸਾਹਮਣੇ ਦਿੱਲੀ ਦੇ ਮਾਡਲ ਅਤੇ ਪੰਜਾਬ ਦੇ ਮਾਡਲ ਦੀ ਤੁਲਨਾ ਨੂੰ ਰੱਖਿਆ ਜਾਵੇਗਾ। ਜਿਸ ਦੇ ਨਾਲ ਉਨ੍ਹਾਂ ਨੂੰ ਪਤਾ ਚੱਲ ਸਕੇਗਾ ਕਿ ਦਿੱਲੀ ਵਿੱਚ 'ਕੰਮ ਦੀ ਰਾਜਨੀਤੀ' ਨੇ ਲੋਕਾਂ ਦੇ ਜੀਵਨ ਵਿੱਚ ਕਿਸ ਤਰਾਂ ਦਾ ਵਿਕਾਸਮੁਖੀ, ਕਲਿਆਣਕਾਰੀ ਅਤੇ ਉਸਾਰੂ ਬਦਲਾਅ ਕੀਤਾ ਹੈ।

ਇਸ ਸਮੇਂ ਕੰਮ ਦੀ ਰਾਜਨੀਤੀ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਹੈ। ਇਸ ਦੇ ਤਹਿਤ ਆਮ ਆਦਮੀ ਪਾਰਟੀ ਦੀ ਪੰਜਾਬ ਯੂਨਿਟ ਅੱਜ ਤੋਂ ਘਰ-ਘਰ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਦੱਸੇਗੀ ਅਤੇ ਨਾਲ ਹੀ ਕੰਮ ਦੀ ਰਾਜਨੀਤੀ ਨਾਲ ਜੁੜਨ ਲਈ ਅਪੀਲ ਕਰੇਗੀ।