ਚੰਡੀਗੜ੍ਹ: ਪੰਜਾਬ 'ਚ ਬੀਤੇ ਕਈ ਦਿਨਾਂ ਤੋਂ ਪਾਰਾ ਲਗਾਤਾਰ ਵਧਦਾ ਜਾ ਰਿਹਾ ਹੈ। ਲੋਕਾਂ ਨੂੰ ਧੂਪ ਦੀ ਤਪਿਸ਼ ਹੁਣ ਚੁੱਭਣ ਲੱਗੀ ਹੈ ਪਰ ਸੂਬੇ 'ਚ ਅੱਜ ਯਾਨੀ 19 ਫਰਵਰੀ ਨੂੰ ਸਵੇਰ ਤੋਂ ਹੀ ਬੱਦਲ ਛਾਏ ਰਹੇ। ਇਸ ਦੇ ਨਾਲ ਠੰਢੀਆਂ ਹਵਾਵਾਂ ਵੀ ਚਲ ਰਹੀਆਂ ਹਨ।


ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਦੇ ਕਈ ਹਿੱਸਿਆਂ '21-22 ਫਰਵਰੀ ਨੂੰ ਮੀਂਹ ਪੈ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸੀਟੀ ਦੇ ਮੌਸਮ ਵਿਭਗਾ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਤੇਜ਼ ਹਵਾਵਾਂ ਚਲਣਗੀਆਂ ਤੇ 21-22 ਫਰਵਰੀ ਨੂੰ ਸੂਬੇ 'ਚ ਕਿਤੇ-ਕਿਤੇ ਮੀਂਹ ਪੈ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਫਰੈਸ਼ ਵੈਸਟਰਨ ਡਿਸਟਰਬੈਂਸ ਕਰਕੇ ਮੌਸਮ 'ਚ ਤਬਦੀਲੀ ਆਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਪਾਰੇ 'ਚ ਗਿਰਾਵਟ ਫਸਲਾਂ ਲਈ ਕੲਫੀ ਫਾਈਦੇਮੰਦ ਹਨ ਕਿਉਂਕਿ ਕਣਕ ਦੀ ਫਸਲ ਲਈ ਇਸ ਸਮੇਂ ਕੁਝ ਠੰਢਾ ਮੌਸਮ ਚੰਗਾ ਹੋਵੇਗਾ।

ਇਸ ਦੇ ਨਾਲ ਹੀ ਕੁਲਵਿੰਦਰ ਨੇ ਇਸ ਸਾਲ ਕਣਕ ਦੀ ਚੰਗੀ ਪੈਦਾਵਰ ਹੋਣ ਦੀ ਉਮੀਦ ਜਤਾਈ ਹੈ।