ਨਵੀਂ ਦਿੱਲੀ: ਚੀਨ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਦੀ ਤਬਾਹੀ ਦਾ ਅਸਰ Tech ਕੰਪਨੀ ਐਪਲ 'ਤੇ ਵੀ ਪੈ ਰਿਹਾ ਹੈ। ਐਪਲ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਕਾਰਨ, ਦੁਨੀਆ ਭਰ ਵਿੱਚ Iphone ਦੀ ਸਪਲਾਈ ਵਿੱਚ ਕਮੀ ਆ ਸਕਦੀ ਹੈ।


ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਥੀ ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਨਾਲ ਹੀ, ਕੰਪਨੀ ਨੇ ਚੀਨ ਵਿੱਚ ਆਪਣੇ ਉਤਪਾਦਾਂ ਦੀ ਵਿਕਰੀ ਦੀ ਘਾਟ ਬਾਰੇ ਵੀ ਜਾਣਕਾਰੀ ਦਿੱਤੀ ਹੈ।

ਐਪਲ ਨੇ ਦੱਸਿਆ ਕਿ ਚੀਨ 'ਚ ਉਨ੍ਹਾਂ ਦੇ ਸਾਰੇ ਐਪਲ ਸਟੋਰ ਬੰਦ ਹਨ। ਕੰਪਨੀ ਨੇ ਪਹਿਲੀ ਫਰਵਰੀ ਤੋਂ ਹੀ ਚੀਨ 'ਚ ਆਪਣੇ ਸਾਰੇ 42 ਸਟੋਰ ਬੰਦ ਕਰ ਦਿੱਤੇ ਸਨ। ਕੰਪਨੀ ਨੇ ਇਹ ਕਦਮ ਹੈਲਥ ਏਡਵਾਇਸ ਦੀ ਵਜ੍ਹਾ ਨਾਲ ਚੁੱਕਿਆ।

ਐਪਲ ਨੇ ਕਿਹਾ ਹੈ ਕਿ ਕੰਪਨੀ ਚੀਨ ਵਿੱਚ ਆਪਣੇ ਸਟੋਰ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਕੰਪਨੀ ਇਸ ਕਦਮ ਨੂੰ ਹੌਲੀ-ਹੌਲੀ ਚੁੱਕਣ 'ਤੇ ਵਿਚਾਰ ਕਰ ਰਹੀ ਹੈ। ਐਪਲ ਨੇ ਕਿਹਾ ਹੈ ਕਿ ਇਸ ਦੇ ਸਾਰੇ ਆਨਲਾਈਨ ਸਟੋਰ ਸਪਲਾਈ ਲਈ ਖੁੱਲ੍ਹੇ ਹਨ।

ਐਪਲ ਨੇ ਕਿਹਾ ਹੈ ਕਿ ਚੀਨ ਵਿੱਚ ਉਨ੍ਹਾਂ ਦਾ ਕੰਮ ਤੇ ਪ੍ਰਭਾਵ ਹੋਣ ਕਾਰਨ ਉਸ ਨੂੰ ਵਿਸ਼ਵ ਪੱਧਰ 'ਤੇ ਘਾਟਾ ਝੱਲਣਾ ਪਏਗਾ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਚੀਨ ਤੋਂ ਬਾਹਰ Iphone ਦੀ ਮੰਗ ਵਿੱਚ ਕੋਈ ਕਮੀ ਨਹੀਂ ਆਈ। ਐਪਲ ਨੂੰ 2019 ਦੇ ਸ਼ੁਰੂ ਵਿੱਚ ਚੀਨ ਵਿੱਚ ਆਈਫੋਨ ਦੀ ਮੰਗ ਵਿੱਚ ਕਮੀ ਦਾ ਸਾਹਮਣਾ ਕਰਨਾ ਪਿਆ ਸੀ।