ਨਵੀਂ ਦਿੱਲੀ: ਆਈਪੀਐਲ ਦੀ ਸ਼ੁਰੂਆਤ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਨੇ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਲਈ ਹੈ। ਕਿੰਗਜ਼ ਇਲੈਵਨ ਪੰਜਾਬ ਕੈਰੀਬੀਅਨ ਪ੍ਰੀਮੀਅਰ ਲੀਗ 'ਚ ਸੇਂਟ ਲੂਸੀਆ ਫਰੈਂਚਾਇਜ਼ੀ ਖਰੀਦ ਸਕਦਾ ਹੈ। ਜੇ ਕਿੰਗਜ਼ ਇਲੈਵਨ ਪੰਜਾਬ ਸੇਂਟ ਲੂਸੀਆ ਦੀ ਟੀਮ ਨੂੰ ਖਰੀਦਦਾ ਹੈ, ਤਾਂ ਅਜਿਹਾ ਕਰਨ ਵਾਲੀ ਉਹ ਦੂਜੀ ਟੀਮ ਹੋਵੇਗੀ। ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਕੈਰੇਬੀਅਨ ਪ੍ਰੀਮੀਅਰ ਲੀਗ 'ਚ ਇੱਕ ਟੀਮ ਖਰੀਦੀ ਸੀ।
ਕਿੰਗਜ਼ ਇਲੈਵਨ ਦੇ ਮਾਲਕ ਨੇਸ ਵਾਡੀਆ ਨੇ ਕਿਹਾ ਕਿ ਅਸੀਂ ਸੀਪੀਐਲ 'ਚ ਸਮਝੌਤੇ 'ਤੇ ਹਸਤਾਖ਼ਰ ਕਰਨ ਦੇ ਨੇੜੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਹੈ ਕਿ ਬੀਸੀਸੀਆਈ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਇਸ ਸੌਦੇ ਬਾਰੇ ਹੋਰ ਵੇਰਵੇ ਸਾਹਮਣੇ ਆ ਜਾਣਗੇ। ਨੇਸ ਵਾਡੀਆ ਨੇ ਦੱਸਿਆ ਹੈ ਕਿ ਉਹ ਪਿਛਲੇ 10 ਮਹੀਨਿਆਂ ਤੋਂ ਇਸ ਟੀਮ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ।
ਦੱਸ ਦਈਏ ਕਿ ਸੇਂਟ ਲੂਸੀਆ ਸੀਪੀਐਲ ਵਿਚ ਹਿੱਸਾ ਲੈਣ ਵਾਲੀਆਂ 6 ਟੀਮਾਂ ਚੋਂ ਇੱਕ ਹੈ। ਇਸ ਟੀਮ ਦੀ ਅਗਵਾਈ ਡੇਰੇਨ ਸੈਮੀ ਕਰ ਰਹੇ ਹਨ, ਜਿਸ ਨੇ ਟੀ-20ਵਿਸ਼ਵ ਕੱਪ ਦਾ ਖਿਤਾਬ ਵੈਸਟਇੰਡੀਜ਼ ਨੂੰ ਜਿੱਤਿਆ ਸੀ। ਇਸ ਤੋਂ ਪਹਿਲਾਂ 2015 ਵਿੱਚ, ਕੋਲਕਾਤਾ ਨਾਈਟ ਰਾਈਡਰਜ਼ ਨੇ ਸੀਪੀਐਲ ਦੀ ਤ੍ਰਿਣਬਾਗੋ ਨਾਈਟ ਰਾਈਡਰਜ਼ ਟੀਮ ਨੂੰ ਖਰੀਦਿਆ ਸੀ।
ਕੈਰੇਬੀਅਨ ਪ੍ਰੀਮੀਅਰ ਲੀਗ ਦੀ ਸ਼ੁਰੂਆਤ 2013 'ਚ ਹੋਈ ਸੀ ਅਤੇ ਹੁਣ ਲੀਗ ਦੁਨੀਆ ਦੀ ਮਸ਼ਹੂਰ ਕ੍ਰਿਕਟ ਲੀਗ ਦੀ ਸੂਚੀ 'ਚ ਹੈ। ਇਸ ਸਾਲ ਕੈਰੇਬੀਅਨ ਪ੍ਰੀਮੀਅਰ ਲੀਗ 19 ਅਗਸਤ ਤੋਂ 26 ਸਤੰਬਰ ਤੱਕ ਖੇਡੀ ਜਾਏਗੀ।
ਆਈਪੀਐਲ ਤੋਂ ਪਹਿਲਾਂ ਕਿੰਗਸ ਇਲੈਵਨ ਵੱਡੀ ਤਿਆਰੀ 'ਚ, ਹੋਵੇਗੀ ਹੁਣ ਤੱਕ ਦੀ ਸਭ ਤੋਂ ਵੱਡੀ ਖਰੀਦ
ਏਬੀਪੀ ਸਾਂਝਾ
Updated at:
19 Feb 2020 11:26 AM (IST)
ਕਿੰਗਜ਼ ਇਲੈਵਨ ਪੰਜਾਬ ਹੁਣ ਤੱਕ ਆਈਪੀਐਲ 'ਚ ਇੱਕ ਵੀ ਖ਼ਿਤਾਬ ਨਹੀਂ ਜਿੱਤ ਸਕੀ। ਪਿਛਲੇ ਸੀਜ਼ਨ 'ਚ ਟੀਮ ਦੇ ਪ੍ਰਦਰਸ਼ਨ ਵਿੱਚ ਕਾਫੀ ਸੁਧਾਰ ਹੋਇਆ ਸੀ। ਹਾਲਾਂਕਿ, ਹੁਣ ਆਈਪੀਐਲ ਤੋਂ ਅੱਗੇ ਵਧਕੇ ਫਰੈਂਚਾਇਜ਼ੀ ਦੀਆਂ ਨਜ਼ਰਾਂ ਸੀਪੀਐਲ 'ਚ ਦਾਖਲੇ ਹੋਣ 'ਤੇ ਹਨ।
- - - - - - - - - Advertisement - - - - - - - - -