ਬਠਿੰਡਾ: ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਇੱਕ ਵਾਰ ਫਿਰ ਵਿਵਾਦਾਂ ‘ਚ ਆ ਗਈ ਹੈ। ਬਲਜਿੰਦਰ ਕੌਰ ਦੇ ਪਿਤਾ ਦਰਸ਼ਨ ਸਿੰਘ ‘ਤੇ ਕਿਸੇ ਨਾਲ ਸਮਝੌਤਾ ਕਰ ਪੈਸੇ ਲੈਣ ਦੇ ਲੱਗੇ ਗੰਭੀਰ ਆਰੋਪ ਲੱਗਿਆ ਹੈ। ਪਿੰਡ ਜੰਬਰ ਬਸਤੀ ਦੀ ਮਹਿਲਾ ਦੇ ਪਤੀ ਆਰੋਪੀ ਜਗਤਾਰ ਸਿੰਘ ਨੇ ਪੁੱਛ ਪੜਤਾਲ ‘ਚ ਦਰਸ਼ਨ ਸਿੰਘ ਜਗਾ ਰਾਮ ਤੀਰਥ ਦਾ ਨਾਂ ਲਿਆ।




ਤਲਵੰਡੀ ਸਾਬੋ ਤੋਂ ਡੀਐੱਸਪੀ ਨੇ ਦਰਜ ਮਾਮਲੇ ਵਿੱਚ ਜਾਂਚ ਕਰਨ ਦੇ ਲਈ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਿਤਾ  ਦਰਸ਼ਨ ਸਿੰਘ ਨੂੰ ਨੋਟਿਸ ਭੇਜ ਕੇ ਤਫ਼ਤੀਸ਼ ਵਿੱਚ ਸ਼ਾਮਿਲ ਹੋਣ ਦੇ ਲਈ ਕਿਹਾ। ਉਧਰ ਪੀੜਤਾ ਨੇ ਕਿਹਾ ਕਿ ਸਮਝੌਤੇ ਵੇਲੇ ਦਰਸ਼ਨ ਸਿੰਘ ਖੁਦ ਮੌਕੇ ‘ਤੇ ਮੌਜੂਦ ਸੀ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904