ਚੰਡੀਗੜ੍ਹ ਦੇ ਸੈਕਟਰ -17 ‘ਚ ਕੱਟੇ ਮਿਲੇ ਕੁੜੀ ਦੇ ਪੈਰ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ
ਏਬੀਪੀ ਸਾਂਝਾ | 23 Jun 2020 06:13 PM (IST)
ਸਾਈਕਲ ਟਰੈਕ ਦੇ ਨਜ਼ਦੀਕ ਵਾਪਰੀ ਘਟਨਾ ਜਿਸ ਨੇ ਪੁਲਿਸ ਨੂੰ ਹੈਰਤ ‘ਚ ਪਾ ਦਿੱਤਾ। ਹੁਣ ਪੁਲਿਸ ਸੀਸੀਟੀਵੀ ਫੁਟੇਜ ਦੀ ਖੰਗਾਲ ਕੇਸ ਦੀ ਛਾਣਬਿਣ ਕਰ ਰਹੀ ਹੈ।
ਚੰਡੀਗੜ੍ਹ: ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੱਧ ਰਹੇ ਅਪਰਾਧ ਦੇ ਵਿਚਕਾਰ ਮੰਗਲਵਾਰ ਨੂੰ ਸੈਕਟਰ-17 ਵਿੱਚ ਲੋਕਾਂ ਨੇ ਜੋ ਵੇਖਿਆ ਉਸ ਤੋਂ ਲੋਕ ਹੈਰਾਨ ਰਹਿ ਗਏ। ਸਟੇਟ ਬੈਂਕ ਆਫ਼ ਇੰਡੀਆ ਦੇ ਸਥਾਨਕ ਮੁੱਖ ਦਫਤਰ ਦੇ ਪਿੱਛੇ ਪਾਰਕ ਦੇ ਸਾਈਕਲ ਟਰੈਕ ਦੇ ਨੇੜੇ ਇੱਕ ਕੁੜੀ ਦੀਆਂ ਕੱਟੀਆਂ ਹੋਇਆਂ ਲੱਤਾਂ ਪਈਆਂ ਸੀ। ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮਿਲਾ ਜਾਣਕਾਰੀ ਮੁਤਾਬਕ ਦੋਵੇਂ ਲੱਤਾਂ ਲੜਕੀ ਦੀਆਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੈਕਟਰ 17 ਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਫੌਰੈਂਸਿਕ ਸਾਇੰਸ ਲੈਬਾਰਟਰੀ (ਸੀਐਫਐਸਐਲ) ਦੀ ਟੀਮ ਨੂੰ ਘਟਨਾ ਵਾਲੀ ਥਾਂ ‘ਤੇ ਬੁਲਾਇਆ ਹੈ ਅਤੇ ਦੋਵੇਂ ਕੱਟੀਆਂ ਹੋਈਆਂ ਲੱਤਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ। ਘਟਨਾ ਸਥਾਨ ਤੋਂ ਕੁਝ ਹੋਰ ਨਮੂਨੇ ਲਏ ਗਏ ਹਨ। ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਦੇ ਲਈ ਇਹ ਇੱਕ ਵੱਡੀ ਹੁੱਥੀ ਹੈ ਕਿ ਲੜਕੀ ਦੀ ਲੱਤਾਂ ਕਿਸਨੇ ਸੁੱਟੀਆਂ। ਪੁਲਿਸ ਪਤਾ ਕਰ ਰਹੀ ਹੈ ਕਿ ਕਿਹੜੀ ਲੜਕੀ ਲਾਪਤਾ ਹੈ। ਇਸ ਦੇ ਨਾਲ ਹੀ ਪੁਲਿਸ ਆਸ ਪਾਸ ਦੇ ਸੀਸੀਟੀਵੀ ਦੀ ਫੁਟੇਜ ਦੀ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਕੁਝ ਵੀ ਦੱਸਣ ਦੀ ਸਥਿਤੀ ਵਿੱਚ ਨਹੀਂ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904