ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਗਤੀਸ਼ੀਲ ਕਰਨ ਲਈ ਸੂਬਾ ਸਕੱਤਰ, ਸੰਯੁਕਤ ਸੂਬਾ ਸਕੱਤਰ, ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਉਪ ਇੰਚਾਰਜ ਅਤੇ ਜ਼ਿਲ੍ਹਾ ਸਕੱਤਰਾਂ ਦੀ ਸੂਚੀ ਜਾਰੀ ਕੀਤੀ ਹੈ।

ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਵਿਧਾਇਕ) ਵੱਲੋਂ ਸੂਚੀ ਜਾਰੀ ਕਰਕੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ।

ਜਿਸ ਮੁਤਾਬਕ ਗਗਨਦੀਪ ਸਿੰਘ ਚੱਢਾ ਸਾਬਕਾ ਸਟੇਟ ਸੰਗਠਨ ਇੰਚਾਰਜ, ਸਾਬਕਾ ਮੈਂਬਰ ਪੰਜਾਬ ਡਾਇਲਾਗ ਕਮੇਟੀ ਅਤੇ ਪਾਰਟੀ ਬੁਲਾਰਾ ਨੂੰ ਸੂਬਾ ਸਕੱਤਰ, ਸੂਬਾ ਸੰਯੁਕਤ ਸਕੱਤਰ ਅਮਨਦੀਪ ਸਿੰਘ ਮੋਹੀ, ਧਰਮਜੀਤ ਸਿੰਘ ਅਤੇ ਅਸ਼ੋਕ ਤਲਵਾਰ ਨਿਯੁਕਤ ਕੀਤੇ ਗਏ ਹਨ। ਜ਼ਿਲ੍ਹਾ ਪੱਧਰੀ ਨਿਯੁਕਤੀਆਂ ਵਿਚ ਜ਼ਿਲ੍ਹਾ ਇੰਚਾਰਜ ਅੰਮ੍ਰਿਤਸਰ (ਸ਼ਹਿਰੀ) ਲਈ ਪਰਵਿੰਦਰ ਸੇਠੀ ਅਤੇ ਦਿਹਾਤੀ ਲਈ  ਨਰੇਸ਼ ਪਾਠਕ, ਉਪ ਜ਼ਿਲ੍ਹਾ ਇੰਚਾਰਜ ਸੀਮਾ ਸੋਧੀ, ਜ਼ਿਲ੍ਹਾ ਸਕੱਤਰ ਇਕਬਾਲ ਸਿੰਘ ਭੁੱਲਰ ਸਣੇ ਹੋਰ ਕਈਆਂ ਨੂੰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤੇ ਗਏ।

ਇਸ ਬਾਰੇ ਭਗਵੰਤ ਮਾਨ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਸਾਰੀਆਂ ਨਿਯੁਕਤੀਆਂ ਜ਼ਮੀਨੀ ਪੱਧਰ ਦੀ ਫੀਡ ਬੈਕ ਅਤੇ ਕਾਫ਼ੀ ਸੋਚ ਵਿਚਾਰ ਉਪਰੰਤ ਮੈਰਿਟ 'ਤੇ ਆਧਾਰਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਪਾਰਟੀ ਨੂੰ ਧਰਾਸਲ ਪੱਧਰ ਤੱਕ ਹੋਰ ਮਜ਼ਬੂਤੀ ਮਿਲੇਗੀ ਅਤੇ ਆਮ ਆਦਮੀ ਪਾਰਟੀ 2022 ਦੀਆਂ ਚੋਣਾਂ 'ਚ ਹੂੰਝਾ ਫੇਰ ਜਿੱਤ ਦਰਜ਼ ਕਰਾਏਗੀ।

ਪੰਜਾਬ ਵਿੱਚ ਭਾਜਪਾ ਨੂੰ ਇੱਕ ਹੋਰ ਝਟਕਾ, ਜਨਰਲ ਸੱਕਤਰ ਮਾਲਵਿੰਦਰ ਕੰਗ ਨੇ ਦਿੱਤਾ ਅਸਤੀਫਾ

ਤਰਨਤਾਰਨ 'ਚ STF ਤੇ ਤਸਕਰਾਂ ਵਿਚਾਲੇ ਮੁਠਭੇੜ, ਇੱਕ ਤਸਕਰ ਤੇ ਸਿਪਾਹੀ ਜ਼ਖਮੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904