Punjab News: 2027 ਪੰਜਾਬ ਚੋਣਾਂ ਦੇਖਦੇ ਹੋਏ ਆਪ ਪਾਰਟੀ ਨੇ ਕਮਰ ਕੱਸ ਲਈ ਗਈ ਹੈ। ਜਿਸ ਦੇ ਚੱਲਦੇ AAP ਦਾ ਵੱਡਾ ਫੈਸਲਾ ਕੀਤਾ ਗਿਆ ਹੈ। ਜਿਸ ਕਰਕੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੇ ਹੱਥ ਵਿੱਚ ਪੰਜਾਬ ਦੀ ਕਮਾਨ ਦਿੰਦੇ ਹੋਏ ਪੰਜਾਬ 'ਆਪ' ਦੇ ਨਵੇਂ ਇੰਚਾਰਜ ਬਣਾਏ ਗਏ ਹਨ।
ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਦੇ ਹੱਥ 'ਚ ਪੰਜਾਬ ਦੀ ਕਮਾਨ
ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਸਤੇਂਦਰ ਜੈਨ ਨੂੰ ਪੰਜਾਬ ਦਾ ਸਹਿ-ਇੰਚਾਰਜ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸੌਰਭ ਭਾਰਦਵਾਜ ਨੂੰ ਦਿੱਲੀ 'ਆਪ' ਮੁੱਖੀ ਨਿਯੁਕਤ ਕੀਤਾ ਗਿਆ ਹੈ। ਜੰਮੂ ਕਸ਼ਮੀਰ ਇਕਾਈ ਦੇ ਮੁੱਖ ਮੇਹਰਾਜ ਮਲਿਕ ਹੋਣਗੇ। ਸੰਦੀਪ ਪਾਠਕ ਨੂੰ ਛੱਤੀਗੜ੍ਹ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੀ ਰੇਖ-ਦੇਖ ਹੇਠਾਂ ਅਗਲੀ ਆਉਣ ਵਾਲੀ ਪੰਜਾਬ ਚੋਣਾਂ 2027 ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾਏਗੀ। ਜਦੋਂ ਦਿੱਲੀ ਦੇ ਵਿੱਚ ਆਪ ਦੀ ਸਰਕਾਰ ਸੀ ਤਾਂ ਉਸ ਦੌਰਾਨ ਉਹ ਬਤੌਰ ਸਿੱਖਿਆ ਮੰਤਰੀ ਵੀ ਆਪਣੀ ਸੇਵਾਵਾਂ ਨਿਭਾ ਚੁੱਕੇ ਹਨ। ਪੰਜਾਬ ਦੇ ਆਪ ਆਗੂਆਂ ਨੇ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੂੰ ਵੈਲਕਮ ਕੀਤਾ ਹੈ ।
ਆਮ ਆਦਮੀ ਪਾਰਟੀ ਦੀ PAC ਮੀਟਿੰਗ
ਦਿੱਲੀ ਵਿਧਾਨ ਸਭਾ ਚੋਣ ਵਿੱਚ ਹਾਰ ਬਾਰੇ ਮੰਥਨ ਕਰਨ ਤੋਂ ਬਾਅਦ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਅੱਜ ਪਾਰਟੀ ਦੀ ਪੋਲਿਟਿਕਲ ਅਫੇਅਰਜ਼ ਕਮੇਟੀ (PAC) ਦੀ ਮੀਟਿੰਗ ਬੁਲਾਈ । ਇਹ ਮੀਟਿੰਗ ਅਰਵਿੰਦ ਕੇਜਰੀਵਾਲ ਦੇ ਨਿਵਾਸ 'ਤੇ ਹੋਈ, ਜਿਸ ਵਿੱਚ ਪਾਰਟੀ ਦੇ ਆਗਾਮੀ ਯੋਜਨਾ-ਚਿੱਤਰ ਅਤੇ ਸੰਗਠਨਾਤਮਕ ਬਦਲਾਅ ਉੱਤੇ ਵਿਚਾਰ ਕੀਤਾ ਗਿਆ।
ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਚੁੱਕਾ ਹੈ, ਹੁਣ ਪਾਰਟੀ ਸਿਰਫ ਪੰਜਾਬ ਵਿੱਚ ਹੀ ਸਰਕਾਰ ਚਲਾ ਰਹੀ ਹੈ। ਦਿੱਲੀ ਚੋਣ ਹਾਰ ਤੋਂ ਬਾਅਦ ਪਾਰਟੀ ਦੇ ਸਿਖਰ ਦੇ ਆਗੂ ਲੰਬੇ ਸਮੇਂ ਤੱਕ ਚੁੱਪ ਰਹੇ, ਪਰ ਹੁਣ PAC ਦੀ ਮੀਟਿੰਗ ਰਾਹੀਂ ਪਾਰਟੀ ਵੱਲੋਂ ਵੱਡੇ ਫੈਸਲੇ ਲਏ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।